ਕਾਦੀਆਂ:- 18 ਅਕਤੂਬਰ (ਸਲਾਮ ਤਾਰੀ)
ਸਥਾਨਕ ਐਸ.ਐਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿਵਾਲੀ ਮੇਲਾ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ, ਇਸ ਮੇਲੇ ਦੀਆਂ ਤਿਆਰੀਆਂ ਐਸ.ਐਸ. ਬਾਜਵਾ ਮੈਂਮੋਰੀਅਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਮਿਸਿਜ ਕੋਮਲ ਅਗਰਵਾਲ ਅਤੇ ਹੈਡਮਿਸਰਸ ਮਿਸਿਜ ਤੇਜਿੰਦਰ ਸ਼ਰਮਾ ਅਤੇ ਸਮੂਹ ਸਟਾਫ ਦੁਆਰਾ ਕੀਤੀਆਂ ਗਈਆਂ।

ਜਿਸ ਵਿੱਚ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਜਿਸ ਵਿੱਚ ਵੈਲਕਮ – ਸੌਂਗ, ਗਿੱਦਾ-ਭੰਗੜਾ ਡਾਂਡੀਆ ਆਦਿ ਅਤੇ ਨਿੱਕੇ-ਨਿੱਕੇ ਬੱਚਿਆਂ ਵੱਲੋਂ ਵੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਤੋਂ ਇਲਾਵਾ ਬੱਚਿਆਂ ਵੱਲੋਂ ਵੱਖੋ-ਵੱਖਰੀਆਂ ਗੇਮਸ ਦੇ ਸਟਾਲ ਵੀ ਲਗਾਏ ਗਏ, ਜਿਸ ਵਿੱਚ ਵੱਖੋ-ਵੱਖ ਐਕਟੀਵਿਟੀਆਂ ਸਨ,ਇਸ ਦੇ ਨਾਲ ਹੀ ਖਾਣ -ਪੀਣ ਦੇ ਸਟਾਲਾਂ ਦੇ ਨਾਲ- ਨਾਲ ਝੂਲਿਆਂ ਦਾ ਪ੍ਰਬੰਧ ਵੀ ਸੀ, ਜਿਸ ਵਿੱਚ ਬੇੜੀ ਝੂਲਾ, ਰੇਲ ਗੱਡੀ ਝੂਲਾ, ਜੰਪਿੰਗ , ਏਅਰੀ ਜੰਪਿੰਗ ਵੀ ਸ਼ਾਮਿਲ ਸਨ। ਇਸ ਪ੍ਰੋਗਰਾਮ ਦੇ ਅੰਤ ਵਿੱਚ ਲੋਕਾਂ ਅਤੇ ਬੱਚਿਆਂ ਵੱਲੋਂ ਪਾਏ ਗਏ ਕੰਟਰੀਬਿਊਸ਼ਨ ਦੇ ਲੱਕੀ ਡਰਾਅ ਵੀ ਕੱਢੇ ਗਏ ਅਤੇ ਇਨਾਮ ਵੀ ਵੰਡੇ ਗਏ ਜਿਵੇਂ ਪਹਿਲਾ ਇਨਾਮ ਐਲ.ਈ.ਡੀ ਦੂਜਾ ਇਨਾਮ ਸਟੀਲ ਅਲਮਾਰੀ ਤੀਸਰਾ ਇਨਾਮ ਡਿਨਰ ਸੈੱਟ ਅਤੇ ਹੋਰ ਕਈ ਪ੍ਰਕਾਰ ਦੇ ਆਕਰਸ਼ਕ ਇਨਾਮ ਸਨ ਜੋ ਕੀ ਡਰਾਅ ਜਿੱਤਣ ਵਾਲੇ ਜੇਤੂਆਂ ਨੂੰ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਗਏ। ਇਸ ਸਾਰੇ ਮੇਲੇ ਦਾ ਪ੍ਰਬੰਧ ਸਕੂਲ ਡਾਇਰੈਕਟਰ (ਪ੍ਰਿੰਸੀਪਲ ਨੈਸ਼ਨਲ ਅਵਾਰਡੀ)ਮਨੋਹਰ ਲਾਲ ਸ਼ਰਮਾ ਜੀ ,ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੇਅਰਮੈਨ ਡਾ: ਰਾਜੇਸ਼ ਕੁਮਾਰ ਸ਼ਰਮਾ ਜੀ, ਅਤੇ ਕੋ -ਆਰਡੀਨੇਟਰ ਮੈਡਮ ਪ੍ਰਿੰਸੀਪਲ ਡਾ: ਸ਼ਾਲਿਨੀ ਸ਼ਰਮਾ ਜੀ ਦੇ ਸਹਿਯੋਗ ਨਾਲ ਕੀਤਾ ਗਿਆ। ਅਤੇ ਉਨਾਂ ਨੇ ਦਿਵਾਲੀ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ।