ਕਾਦੀਆਂ, 22 ਅਗਸਤ (ਸਲਾਮ ਤਾਰੀ) ਕਿਰਨ ਮਹਾਜਨ ਈ ੳ ਨਗਰ ਕੋਂਸਲ ਕਾਦੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਬਿਨਾਂ ਕਿਸੇ ਪੈਨਲਟੀ/ਵਿਆਜ਼ ਤੋਂ ਕੇਵਲ ਮੂਲ ਰਕਮ 15 ਅਗਸਤ 2025 ਤੱਕ ਭਰਨ ਦੀ ਛੋਟ ਦਿੱਤੀ ਗਈ ਸੀ।
ਉਨਾਂ ਦੱਸਿਆ ਕਿ ਲੋਕਹਿੱਤ ਨੂੰ ਮੁੱਖ ਰੱਖਦੇ ਹੋਏ ਸਰਕਾਰ ਵਲੋਂ ਚਲਾਈ ਗਈ ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਪ੍ਰਾਪਰਟੀ ਟੈਕਸ ਬਿਨਾਂ ਕਿਸੇ ਪੈਨਲਟੀ/ਵਿਆਜ਼ ਤੋਂ ਕੇਵਲ ਮੂਲ ਰੂਪ ਰਕਮ ਜਮ੍ਹਾ ਕਰਵਾਉਣ ਲਈ ਮਿਤੀ 31 ਅਗਸਤ 2025 ਤੱਕ ਵਾਧਾ ਕੀਤਾ ਗਿਆ ਹੈ।
ਉਨਾਂ ਅੱਗੇ ਕਿਹਾ ਕਿ ਜੇਕਰ ਟੈਕਸ ਕਰਤਾ ਵਲੋਂ 31 ਅਗਸਤ 2025 ਤੱਕ ਟੈਕਸ ਜਮ੍ਹਾ ਨਹੀਂ ਕਰਵਾਉਂਦੇ ਤਾਂ ਟੈਕਸ ਕਰਦਾਤਾ ਨੂੰ 31 ਅਗਸਤ ਤੋਂ ਬਾਅਦ ਕਈ ਗੁਣਾਂ ਵੱਧ ਟੈਕਸ ਭਰਨਾ ਪਵੇਗਾ।