ਕਾਦੀਆਂ 30 ਮਈ (ਸਲਾਮ ਤਾਰੀ ) ਮੁਸਲਿਮ ਜਮਾਤ ਅਹਮਦੀਆ ਵੱਲੋਂ ਖਿਲਾਫਤ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਅਹਿਮਦੀਆ ਯੂਥ ਵਿੰਦ ਭਾਰਤ ਦੇ ਪ੍ਰਧਾਨ ਸ਼ਮੀਮ ਅਹਿਮਦ ਗੋਰੀ ਨੇ ਕੀਤੀ।
ਇਸ ਸਮਾਗਮ ਦਾ ਉਦਘਾਟਨ ਪਵਿੱਤਰ ਕੁਰਾਨ ਮਜੀਦ ਦੀ ਤਿਲਾਵਤ ਨਾਲ ਕੀਤਾ ਗਿਆ। ਇਸ ਤੋਂ ਬਾਅਦ ਮੌਲਾਨਾ ਮੁਹੰਮਦ ਹਮੀਦ ਕੌਸਰ ਨੇ ਖਿਲਾਫਤ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਅਹਿਮਦੀਆ ਮੁਸਲਿਮ ਜਮਾਤ ਦੇ ਨੁਮਾਇੰਦੇ ਹਾਜ਼ਰ ਸਨ।