ਕਾਦੀਆਂ 18 ਮਈ (ਤਾਰੀ)
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ 10 ਜਮਾਤ ਦਾ ਨਤੀਜਾ ਘੋਸਿਤ ਕੀਤਾ ਗਿਆ ਜਿਸ ਵਿੱਚ ਸਕੂਲ ਕਾਦੀਆਂ ਦਾ ਨਤੀਜਾ 100% ਰਿਹਾ ।ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਸ਼੍ਰੀ ਬੀ.ਕੇ ਮਿੱਤਲ ਅਤੇ ਮੈਨੇਜਰ ਡਾਂ ( ਸ਼੍ਰੀਮਤੀ ) ਅੰਜਨਾ ਗੁਪਤਾ ਨੇ ਸਕੂਲ ਦੇ ਪ੍ਰਿੰਸੀਪਲ ਸਤੀਸ਼ ਗੁਪਤਾ ਨੇ ਅਧਿਆਪਕ ਅਤੇ ਮਾਪਿਆ ਨੂੰ ਵਧਾਈ ਦਿੱਤੀ ਤੇ ਨਾਲ ਹੀ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਤ ਕੀਤਾ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਸਾਰੇ ਹੀ ਵਿਦਿਆਰਥੀ ( ਏ ) ਗ੍ਰੇਡ ਨਾਲ ਪਾਸ ਹੋਏ।ਜਿਸ ਵਿੱਚ ਕਾਜਲ ਨੇ 87% ਨੰਬਰ ਲੈ ਕੇ ਪਹਿਲਾ ਸਥਾਨ, ਅਰਸ਼ਦੀਪ ਨੇ 85% ਨਾਲ ਦੂਜਾ ਅਤੇ ਪਵਨ ਨੇ 85% ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਸਕੂਲ ਬੁੱਲਾ ਕਿ ਵਧਾਈ ਦਿੱਤੀ ਤੇ ਨਾਲ ਹੀ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਤ ਕੀਤਾ। ਇਸ ਮੌਕੇ ਤੇ ਸ੍ਰੀ.ਮੰਗਾ ਰਾਮ, ਸ੍ਰੀ ਰਵਿੰਦਰ ਕੁਮਾਰ,ਸ੍ਰੀ ਸੰਜੀਵ ਕੁਮਾਰ, ਸ਼੍ਰੀਤੀ ਆਰਤੀ,ਸ਼੍ਰੀ ਦੀਪਕ,ਸ਼੍ਰੀ ਸੰਜੀਵ ਵਿੰਗ,ਸ਼੍ਰੀ ਰਿਤੇਸ਼ ਸ਼ਰਮਾ,ਸ਼੍ਰੀ ਜਸਵਿੰਦਰ ਸਿੰਘ,ਸ਼੍ਰੀ ਅਕਾਸ਼ਦੀਪ ਸਿੰਘ, ਸ਼੍ਰੀਮਤੀ ਨਿਰਮਲਜੀਤ ਕੌਰ,ਸ਼੍ਰੀ ਬਲਰਾਮ ਦਾਸ ਹਾਜਰ ਸਨ
ਡੀ.ਏ.ਵੀ.ਸ.ਸ.ਸਕੂਲ ਕਾਦੀਆਂ ਦੇ ਸਾਰੇ ਸਕੂਲ ਕਾਦੀਆਂ ਦਾ ਦਸਵੀਂ ਦਾ ਨਤੀਜਾ ਰਿਹਾ 100ਪਤੀਸ਼ਤ
Date: