ਕਾਦੀਆਂ 17 ਮਈ (ਸਲਾਮ ਤਾਰੀ)
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2025 ਦੇ ਨਤੀਜਿਆਂ ਵਿੱਚ ਵੇਦ ਕੌਰ ਆਰੀਆ ਗਰਲ ਸੀਨੀਅਰ ਸੈਕੈਂਡਰੀ ਸਕੂਲ ਕਾਦੀਆਂ ਦਾ ਮੈਟਰਿਕ ਦਾ ਨਤੀਜਾ ਸ਼ਾਨਦਾਰ ਰਿਹਾ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮਮਤਾ ਡੋਗਰਾ ਨੇ ਨਤੀਜੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਧਿਆ ਨੇ 92.6% ਅੰਕ ਲੈ ਕੇ ਪਹਿਲਾਂ ਸਥਾਨ, ਰੀਤਿਕਾ ਨੇ 90.4 %ਅੰਕ ਲੈ ਕੇ ਦੂਸਰਾ ਅਤੇ ਫਨੀਨਾ ਨੇ 89.8% ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ। ਉਹਨਾ ਇਹ ਵੀ ਦੱਸਿਆ ਕਿ 15 ਬੱਚਿਆਂ ਨੇ 85% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਪ੍ਰਿੰਸੀਪਲ ਮਮਤਾ ਡੋਗਰਾ ਨੇ ਬੱਚਿਆਂ ਉਹਨਾਂ ਦੇ ਮਾਪਿਆਂ ਅਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਕੂਲ ਸਟਾਫ ਬੱਚਿਆਂ ਨੂੰ ਮਿਹਨਤ ਕਰਵਾਉਣ ਵਿੱਚ ਇਸੇ ਹੀ ਤਰ੍ਹਾਂ ਯੋਗਦਾਨ ਦਿੰਦਾ ਰਹੇਗਾ । ਇਸ ਸ਼ਾਨਦਾਰ ਨਤੀਜੇ ਲਈ ਉਹਨਾਂ ਸਕੂਲ ਦੇ ਚੇਅਰਮੈਨ ਸ਼੍ਰੀ ਬੀ ਕੇ ਮਿੱਤਲ ਜੀ ਅਤੇ ਮੈਨੇਜਰ ਡਾਕਟਰ ਸ਼੍ਰੀਮਤੀ ਅੰਜਨਾ ਗੁਪਤਾ ਜੀ ਨੂੰ ਵਧਾਈ ਦਿੱਤੀ
ਵੇਦ ਕੌਰ ਆਰੀਆ ਗਰਲਸ ਸੀਨੀਅਰ ਸੈਕੈਂਡਰੀ ਸਕੂਲ ਕਾਦੀਆਂ ਦਾ ਮੈਟਰਿਕ ਦਾ ਨਤੀਜਾ ਰਿਹਾ 100 ਫੀਸਦੀ
Date: