ਕਾਦੀਆਂ 23 ਅਪ੍ਰੈਲ (ਸਲਾਮ ਤਾਰੀ) ਹਿੰਦੁਤਵ ਇੰਸਾਨਿਅਤ ਧਰਮ ਸੰਗਠਨ ਭਾਰਤ ਦੀ ਪ੍ਰਧਾਨ ਪੂਨਮ ਖੰਨਾ ਵਲੌ ਆਪਣੇ ਨਿਵਾਸ ਚ ਹਨੁਮਾਨ ਚਲੀਸਾ ਦਾ ਪਾਠ ਅਤੇ ਸਤਸੰਗ ਦਾ ਆਯੋਜਨ ਕਰਵਾਇਆ ਜਿਥੇ ਭਾਰੀ ਗਿਣਤੀ ਵਿੱਚ ਸ਼ਰਧਾਲੂ ਪਹੰੁਚੇ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਭਾਰਤ ਵਿਕਾਸ ਪਰੀਸ਼ਦ ਦੇ ਮੰਡਲ ਪ੍ਰਧਾਨ ਡਾ ਅਜੈ ਕੁਮਾਰ ਛਾਬੜਾ,ਅਰੁਣ ਕੁਮਾਰ ਵਿਿਲਅਮ ਭਾਟੀਆ ਸਮੇਤ ਵੱਖ ਵੱਧ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਨੁੰਮਾਇੰਦਿਆਂ ਨੇ ਭਾਗ ਲਿਆ। ਇਸ ਮੌਕੇ ਤੇ ਸ਼੍ਰੀ ਹਨੁਮਾਨ ਚਲੀਸਾ ਦਾ ਪਾਠ ਕਰਨ ਉਪਰੰਤ ਪ੍ਰਿਆ ਭਾਟੀਆ, ਸਰਿਤਾ ਖੋਸਲਾ ਅਤੇ ਉਹਨਾਂ ਦੇ ਸਹਿਯੋਗੀਆਂ ਵਲੌਂ ਸਤਸੰਗ ਕੀਤਾ ਗਿਆ।
ਸਤਸੰਗ ਤੌਂ ਉਪਰੰਤ ਸ਼੍ਰੀ ਹਨੁਮਾਨ ਜੀ ਦੀ ਆਰਤੀ ਕਰਕੇ ਭੋਗ ਲਗਾਇਆ ਗਿਆ ਅਤੇ ਸ਼ਰਧਾਲੂਆਂ ਵਿੱਚ ਪ੍ਰਸਾਦ ਵੰਡਿਆ ਗਿਆ। ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਜਗਤ ਪੰਜਾਬੀ ਸਭਾ ਦੇ ਸੂਬਾ ਪ੍ਰਧਾਨ ਮੁਕੇਸ਼ ਵਰਮਾ, ਅਰੁਣ ਕੁਮਾਰ ਵਿਿਲਅਮ ਭਾਟੀਆ,ਰਮਨ ਭਾਟੀਆ,ਅਮਿਤ ਭਾਟੀਆ, ਮੰਗਾ ਭਾਟੀਆ, ਤਰੁਣ ਛਾਬੜਾ,ਰਮਨ ਮਹਾਜਨ,ਅਸ਼ਵਨੀ ਵਰਮਾ,ਪਰਵਿੰਦਰ ਸ਼ਰਮਾ, ਅਮਿਤ ਮਹਾਜਨ, ਕਾਜਲ,ਨਿਸ਼ਾ,ਪਰਮਜੀਤ ਕੌਰ, ਨੀਲਮ ਵਰਮਾ,ਰੇਖਾ ਵਰਮਾ,ਕਿਰਨ,ਗਿਨੀ, ਰਧੀਕਾ ਭਾਟੀਆ,ਰੰਜਨਾ ਭਾਟੀਆ,ਕੀਰਤੀ ਭਾਟੀਆ ਆਦਿ ਹਾਜਰ ਸਨ।