‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਕੀਤਾ ਗਿਆ ਮਜ਼ਬੂਤ-ਵਿਧਾਇਕ ਸ਼ੈਰੀ ਕਲਸੀ ਕਿਹਾ-ਪੰਜਾਬ ਸਰਕਾਰ, ਬਜਟ ਦਾ ਵੱਡਾ ਹਿੱਸਾ ਸਿੱਖਿਆ ’ਤੇ ਖਰਚ ਕਰ ਰਹੀ ਹੈ

Date:

ਬਟਾਲਾ, 11 ਅਪ੍ਰੈਲ (ਅਬਦੁਲ ਸਲਾਮ ਤਾਰੀ) ਬਟਾਲਾ ਦੇ ਨੌਜਵਾਨ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ ਵਲੋਂ ਅੱਜ ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਬਟਾਲਾ ਦੇ ਵੱਖ-ਵੱਖ ਸਕੂਲਾਂ ਵਿੱਚ 45 ਲੱਖ 67 ਹਜ਼ਾਰ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ।

ਸਕੂਲਾਂ ਵਿੱਚ ਸੰਬੋਧਨ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਸਾਡੀ ਸਰਕਾਰ ਦਾ ਮੁੱਖ ਉਦੇਸ਼ ਪੰਜਾਬ ਨੂੰ ਖੁਸ਼ਹਾਲ ਅਤੇ ਪ੍ਰਗਤੀਸ਼ੀਲ ਸੂਬਾ ਬਣਾਉਣਾ ਹੈਜੋ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਹੀ ਸਾਕਾਰ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਵੱਡੇ ਸੁਧਾਰ ਅਤੇ ਵਿਕਾਸ ਕਾਰਜ ਅਮਲ ਵਿੱਚ ਲਿਆ ਰਹੀ ਹੈਜਿਸ ਸਦਕਾ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਤਬਦੀਲ ਕਰਨ ਨੂੰ ਤਰਜੀਹ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਜਟ ਦਾ ਵੱਡਾ ਹਿੱਸਾ ਸਿੱਖਿਆ ਤੇ ਖਰਚ ਕਰਦੀ ਰਹੇਗੀ ਅਤੇ ਹੁਣ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਲੈਬਾਂਡਿਜੀਟਲ ਬਲੈਕ ਬੋਰਡਅਤਿ-ਆਧੁਨਿਕ ਸਾਇੰਸ ਲੈਬਾਂਬਿਹਤਰ ਬੁਨਿਆਦੀ ਢਾਂਚਾ ਆਦਿ ਵਰਗੀਆਂ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਦੇਸ਼ੀ ਸੰਸਥਾਵਾਂ ਤੋਂ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਸਕਣ।

ਵਿਧਾਇਕ ਸ਼ੈਰੀ ਕਲਸੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ ਨੰਬਰ-5 ਵਿਖੇ 2 ਲੱਖ 50 ਹਜ਼ਾਰ ਰੁਪਏਸਰਕਾਰੀ ਪ੍ਰਾਇਮਰੀ ਸਕੂਲ ਵਿਖੇ 4 ਲੱਖ 68 ਹਜ਼ਾਰ ਰੁਪਏ ਅਤੇ ਹਾਈ ਸਕੂਲ ਗੌਂਸਪੁਰਾ ਅਤੇ 45 ਲੱਖ 67 ਹਜ਼ਾਰ ਰੁਪਏ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਅਰਬੇਨ ਅਸਟੇਟ ਵਿਖੇ 13 ਲੱਖ 92 ਹਜ਼ਾਰ ਰੁਪਏ ਦੇ ਕਾਰਜਾਂ ਦਾ ਉਦਘਾਟਨ ਕੀਤਾ ਗਿਆ।

ਉਨਾਂ ਦੱਸਿਆ ਕਿ ਅੱਜ ਜ਼ਿਲ੍ਹੇ ਦੇ 18 ਪ੍ਰਾਇਮਰੀ ਅਤੇ 11 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੁਲ 3 ਕਰੋੜ 68 ਲੱਖ 48 ਹਜ਼ੀਰ 991 ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਹਨ। ਪ੍ਰਾਇਮਰੀ ਸਕੂਲਾਂ ਵਿੱਚ 1 ਕਰੋੜ 33 ਲੱਖ 35 ਹਜ਼ਾਰ 945 ਰੁਪਏ ਅਤੇ ਹਾਈ ਤੇ ਸੀਨੀਅਰ ਸੈਕੰਡਰੀ ਸਕਲੂਾਂ ਵਿੱਚ 2 ਕਰੋੜ 35 ਲੱਖ 13046 ਰੁਪਏ ਦੇ ਵਿਕਾਸ ਕੰਮ ਸ਼ਾਮਿਲ ਹਨ। ਵਿਕਾਸ ਕੰਮਾਂ ਵਿੱਚ ਨਵੇਂ ਕਲਾਸ ਰੂਮ ਅਤੇ ਸਕੂਲਾਂ ਦੀਆਂ ਚਾਰ ਦੀਵਾਰੀਆਂ ਆਦਿ ਸ਼ਾਮਲ ਹਨ।

ਇਸ ਮੌਕੇ ਡਾਇਰੈਕਟਰ ਮਨਜੀਤ ਸਿੰਘ ਭੁੱਲਰਚੇਅਰਮੈਨ ਯਸ਼ਪਾਲ ਚੌਹਾਨਚੇਅਰਮੈਨ ਮਾਨਿਕ ਮਹਿਤਾਐਨ.ਆਰ.ਆਈ ਰਾਜਦੀਪ ਸਿੰਘ ਪਿੰਕੀ ਕੰਧਾਵਾਗੁਰਪ੍ਰੀਤ ਸਿੰਘ ਰਾਜੂ ਗਿੱਲਮੈਨੇਜਰ ਅਤਰ ਸਿੰਘਮਨਦੀਪ ਸਿੰਘ ਗਿੱਲਰਾਜੇਸ਼ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸ) ਗੁਰਦਾਸਪੁਰ,  ਸ੍ਰੀਮਤੀ ਪਰਮਜੀਤ ਕੋਰਜ਼ਿਲ੍ਹਾ ਸਿੱਖਿਆ ਅਫਸਰ (ਐ) ਗੁਰਦਾਸਪੁਰਅਨਿਲ ਸ਼ਰਮਾ ਡਿਪਟੀ ਡੀਈਓ (ਐ)ਜਸਵਿੰਦਰ ਸਿੰਘ ਬੀਪੀਈਓਬਲਬੀਰ ਸਿੰਘ ਬਿੱਟੂਟਰੱਸਟੀ ਸੰਨੀ ਮਸੀਹਜਗਮੋਹਨ ਸਿੰਘ ਨਾਗੀਅਮਨਦੀਪ ਸਿੰਘਸਾਧੂ ਸਿੰਘ ਭੱਟੀਪਿ੍ਰੰਸ ਰੰਧਾਵਾਮਲਕੀਤ ਸਿੰਘਨਵਦੀਪ ਸਿੰਘ ਪਨੇਸਰਹੈੱਡ ਟੀਚਰ ਸ੍ਰੀਮਤੀ ਚਰਨਜੀਤ ਕੋਰਸਕੂਲ ਹੈੱਡ ਰੁਪਿੰਦਰ ਕੋਰਪੂਨਮ ਸ਼ਰਮਾਚਰਨਜੀਤ ਕੋਰਸੁਰੇਸ਼ ਮਹਾਜਨਆਸ਼ੂ ਗੋਇਲਪਲਵਿੰਦਰ ਸਿੰਘਗਗਨਦੀਪ ਸਿੰਘਗਗਨਜੀਤ ਸਿੰਘਮਨਦੀਪ ਸਿੰਘਵਿੱਕੀ ਚੌਹਾਨਮਾਸਟਰ ਤਿਲਕ ਰਾਜਗੁਰਜੀਤ ਸਿੰਘਅਵਤਾਰ ਸਿੰਘ ਕਲਸੀਮਨਜੀਤ ਸਿੰਘ ਬਮਰਾਹਪਰਦੀਪ ਕੁਮਾਰਰਜਿੰਦਰ ਜੰਬਾ ਅਤੇ ਜਸਪਾਲ ਸਿੰਘ ਸਮੇਤ ਸਕੂਲਾਂ ਦਾ ਸਟਾਫ ਮੌਜੂਦ ਸੀ।

Share post:

Subscribe

Popular

More like this
Related

ਜਿਲ੍ਹਾ ਪੱਧਰੀ ਸਮਾਗਮ ਵਿੱਚ ਕੁਲਦੀਪ ਕੌਰ ਡੀ ਪੀ ਈ ਬਸਰਾਏ ਨੂੰ ਸਨਮਾਨਿਤ ਕੀਤਾ

ਕਾਦੀਆ 20 ਮਈ (ਤਾਰੀ) ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ...

ਤਾਲੀਮੁਲ ਇਸਲਾਮ ਸੀਨੀਅਰ ਸੈਕੈਂਡਰੀ ਸਕੂਲ ਕਾਦੀਆਂ ਦਾ ਨਤੀਜਾ 100% ਰਿਹਾ

 ਕਾਦੀਆਂ 20 ਮਈ (ਸਲਾਮ ਤਾਰੀ) ਪੰਜਾਬ ਸਕੂਲ ਸਿਖਿਆ ਬੋਰਡ...

ਫੈਜ਼ਾਨ ਅਹਿਮਦ ਨੇ ਸਾਈਂਸ  ਵਿੱਚ 100 ਵਿੱਚੋਂ 100 ਨੰਬਰ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ

ਕਾਦੀਆਂ 19 ਮਈ (ਸਲਾਮ ਤਾਰੀ) ਪੰਜਾਬ ਸਕੂਲ ਸਿਖਿਆ ਬੋਰਡ...

ਅਲੀਮ ਅਹਿਮਦ ਨੇ ਮੈਥ ਵਿੱਚ 100 ਵਿੱਚੋਂ 100 ਨੰਬਰ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ

ਕਾਦੀਆਂ 19 ਮਈ (ਸਲਾਮ ਤਾਰੀ) ਪੰਜਾਬ ਸਕੂਲ ਸਿਖਿਆ ਬੋਰਡ...