ਕਾਦੀਆ 25ਮਾਰਚ, (ਤਾਰੀ) ਸੀ ਐਚ ਸੀ ਭਾਮ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹੇਮ ਲਤਾ ਵਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਓਹਨਾ ਦੇ ਨਾਲ ਪਰਿਵਾਰਿਕ ਮੈਂਬਰ ਸਹਿਬਾਨ ਅਤੇ ਬੱਚਿਆਂ ਦੇ ਮਾਹਿਰ ਐੱਸ ਐਮ ਓ ਘਰੋਟਾ ਡਾਕਟਰ ਸੰਦੀਪ ਮੌਜੂਦ ਰਹੇ। ਸਮੂਹ ਸਟਾਫ ਦੁਆਰਾ ਓਹਨਾ ਦਾ ਭਰਵਾਂ ਸਵਾਗਤ ਕੀਤਾ ਗਿਆ। ਐੱਸ ਐਮ ਓ ਦੁਆਰਾ ਸੀ ਐਚ ਸੀ ਭਾਮ ਦਾ ਰਾਊਂਡ ਕੀਤਾ ਗਿਆ ਅਤੇ ਵੱਖ ਵੱਖ ਵਿਭਾਗਾਂ ਵਿਖੇ ਗੱਲਬਾਤ ਕਰਦੇ ਹੋਏ ਓਹਨਾਂ ਦਾ ਉਤਸ਼ਾਹ ਵਧਾਇਆ ਗਿਆ। ਓਹਨਾ ਦੁਆਰਾ ਸਮੂਹ ਇਲਾਕਾ ਨਿਵਸੀਆਂ ਨੂੰ ਅਪੀਲ ਕੀਤੀ ਗਈ ਕਿ ਸੀ ਐਚ ਸੀ ਭਾਮ ਲੋਕਾਂ ਨੂੰ ਸਿਹਤ ਸੁਵਧਾਵਾਂ ਦੇਣ ਲਈ ਤਤਪਰ ਹੈ। ਸਮੂਹ ਡਾਕਟਰ ਅਤੇ ਸਟਾਫ ਆਪਣਾ ਕੰਮ ਲਗਨਤਾ ਨਾਲ ਕਰ ਰਿਹਾ ਹੈ। ਪੇਂਡੂ ਖੇਤਰ ਦੇ ਇਸ ਹਸਪਤਾਲ ਵਿਖੇ ਵੱਧ ਤੋਂ ਵੱਧ ਸੰਸਥਾਗਤ ਜਣੇਪਾ ਕਰਵਾਇਆ ਜਾਵੇ ਸਿਹਤ ਸੁਵਧਾਵਾਂ ਦਾ ਲਾਹਾ ਲਿਆ ਜਾਵੇ। ਇਸ ਮੌਕੇ ਤੇ ਡਾਕਟਰ ਸ਼ੈਲਜਾ ਜੁਲਕਾ ,ਡਾਕਟਰ ਮੋਹਪ੍ਰੀਤ ਸਿੰਘ, ਡਾਕਟਰ ਰਮਨੀਤ ਕੌਰ, ਡਾਕਟਰ ਸੁਮੀਤ, ਡਾਕਟਰ ਸੰਦੀਪ ਕੁਮਾਰ, ਅਪਥਲਮਿਕ ਅਫਸਰ ਕਾਰਤਿਕ ਗੁਲਾਟੀ, ਬੀ ਈ ਈ ਸੁਰਿੰਦਰ ਕੌਰ, ਬੀ ਈ ਈ ਸੰਦੀਪ ਕੌਰ, ਨਰਸਿੰਗ ਸਿਸਟਰ ਮੈਡਮ ਅੰਜਨਾ, ਚੀਫ ਫਾਰਮੇਸੀ ਅਫਸਰ ਸਤਵਿੰਦਰ ਸਿੰਘ, ਨਰਸਿੰਗ ਸਿਸਟਰ ਲਖਵਿੰਦਰ ਕੌਰ, ਨਰਸਿੰਗ ਸਿਸਟਰ ਸੁਖਪ੍ਰੀਤ ਕੌਰ, ਨਰਸਿੰਗ ਸਿਸਟਰ ਗੁਰਜੀਤ ਕੌਰ,ਫਾਰਮੇਸੀ ਅਫਸਰ ਗੁਰਜੀਤ ਸਿੰਘ, ਮੌਜੂਦ ਰਹੇ।