ਕਾਦੀਆ 20 ਅਗੱਸਤ (ਤਾਰੀ)
ਕਾਦੀਆਂ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ 24 ਘੰਟਿਆਂ ਦੇ ਵਿੱਚ ਚੋਰੀ ਕਰਨ ਵਾਲੇ ਤਿੰਨ ਚੋਰਾਂ ਨੂੰ ਚੋਰੀ ਕੀਤੇ ਗਏ ਸੋਨੇ ਦੇ ਗਹਿਣਿਆਂ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਪੁਲਿਸ ਥਾਣਾ ਕਾਦੀਆਂ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਡੀਐਸਪੀ ਹਰੀਸ਼ ਬਹਿਲ ਨੇ ਦੱਸਿਆ ਕਿ ਪੁਲਿਸ ਜ਼ਿਲਾ ਬਟਾਲਾ ਦੇ ਮਾਨਯੋਗ ਐਸਐਸਪੀ ਸੁਹੇਲ ਕਾਸਿਮ ਮੀਰ ਆਈਪੀਐਸ ਦੇ ਵੱਲੋਂ ਸਮਾਜ ਵਿਰੋਧੀ ਅੰਸਰਾਂ ਨੂੰ ਨੱਥ ਪਾਉਣ ਦੀ ਮੁਹਿੰਮ ਤਹਿਤ ਪੁਲਿਸ ਥਾਣਾ ਕਾਦੀਆਂ ਦੇ ਐਸਐਚ ਓ ਇੰਸਪੈਕਟਰ ਗੁਰਮੀਤ ਸਿੰਘ ਦੇ ਵੱਲੋਂ ਸਖਤ ਮਿਹਨਤ ਕਰਦਿਆਂ ਇਸ ਕੇਸ ਨੂੰ ਹੱਲ ਕਰਦਿਆਂ ਤਿੰਨ ਚੋਰਾਂ ਨੂੰ ਚੋਰੀ ਦੇ ਗਹਿਨਿਆ ਸਮੇਤ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਬੀਤੇ ਦਿਨੀ 16 ਅਗਸਤ 2025 ਨੂੰ ਦਿਨ ਵੇਲੇ ਰਜਾਦਾ ਰੋਡ ਵਿਖੇ ਇੰਦਰਜੀਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਰਜਾਦਾ ਰੋਡ ਕਾਦੀਆਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਦਿਨ ਵੇਲੇ ਚੋਰਾਂ ਦੇ ਵੱਲੋਂ ਚਾਰ ਮੁੰਦਰੀਆਂ ਸੋਨਾ ਇੱਕ ਲੇਡੀਜ ਸੈਟ , ਦੋ ਜੋੜੀਆਂ ਟਾਪਸ , ਇੱਕ ਚੈਨ ਲੇਡੀਜ, ਇੱਕ ਜੋੜਾ ਵਾਲੀਆਂ ਅਤੇ ਕਰੀਬ 50 ਹਜਾਰ ਰੁਪਏ ਦੀ ਨਗਦੀ ਚੋਰੀ ਕੀਤੀ ਗਈ ਸੀ । ਜਿਸ ਤੋਂ ਬਾਅਦ ਐਸਐਚ ਓ ਇੰਸਪੈਕਟਰ ਗੁਰਮੀਤ ਸਿੰਘ ਦੇ ਵੱਲੋਂ ਅਤੇ ਉਨਾਂ ਦੀ ਪੁਲਿਸ ਟੀਮ ਦੇ ਵੱਲੋਂ ਸਖਤ ਮਿਹਨਤ ਕਰਦਿਆਂ ਦੋਸ਼ੀਆਂ ਖਿਲਾਫ ਮੁਕਦਮਾ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕੀਤੀ ਅਤੇ ਜਿਨਾਂ ਨੂੰ ਪੁਲਿਸ ਦੇ ਵੱਲੋਂ ਦਾਣਾ ਮੰਡੀ ਕਾਦੀਆਂ ਤੋਂ ਗ੍ਰਿਫਤਾਰ ਕਰ ਲਿਆ ਗਿਆ । ਡੀਐਸਪੀ ਹਰੀਸ਼ ਬਹਿਲ ਨੇ ਅੱਗੇ ਦੱਸਿਆ ਕਿ ਫੜੇ ਗਏ ਚੋਰਾਂ ਦੀ ਪਹਿਚਾਣ ਹਨੀ ਰਾਜ ਉਰਫ ਹਨੀ ਪੁੱਤਰ ਤਰਸੇਮ ਲਾਲ ਵਾਸੀ ਮੁਹੱਲਾ ਸੂਹੜਾ ਮੰਡੀ ਹਿਮਾਚਲ ਪ੍ਰਦੇਸ਼, ਤੇ ਮੇਹਰ ਚੰਦ ਉਰਫ ਮੇਹਰੂ ਪੁੱਤਰ ਉੱਤਮ ਰਾਮ ਵਾਸੀ ਗਲਾਸਣੀ ਥਾਣਾ ਭੋਤਰ ਕੁੱਲੂ ਹਿਮਾਚਲ ਪ੍ਰਦੇਸ਼ , ਰਾਹੁਲ ਪੁੱਤਰ ਜੀਵਨ ਲਾਲ ਵਾਸੀ ਮੁਹੱਲਾ ਸੁਹੜਾ ਮੰਡੀ ਹਿਮਾਚਲ ਪ੍ਰਦੇਸ਼ ਵਜੋਂ ਹੋਈ । ਜਿਨਾਂ ਦੇ ਕੋਲੋਂ ਇੱਕ ਲੇਡੀਜ ਹਾਰ ਸੋਨੇ ਦਾ ਅਤੇ ਦੋ ਜੋੜਾ ਟੋਪਸ ਸੋਨੇ ਦੇ ਬਰਾਮਦ ਕਰ ਲਏ ਗਏ ਹਨ। ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਥਾਣਾ ਕਾਦੀਆਂ ਵਿਖੇ ਤਫਤੀਸ਼ੀ ਅਫਸਰ ਏਐਸਆਈ ਗੁਰਨਾਮ ਸਿੰਘ ਦੇ ਵੱਲੋਂ ਮੁਕਦਮਾ ਨੰਬਰ 120 ਜੁਰਮ 305,331(3),317(2),3(5),238 ਬੀਐਨਐਸ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ । ਇਸ ਮੌਕੇ ਥਾਣਾ ਕਾਦੀਆਂ ਦੇ ਮੁੱਖ ਮੁਨਸ਼ੀ ਲਵਪ੍ਰੀਤ ਸਿੰਘ ਤੇ ਸਮੂਹ ਪੁਲਿਸ ਥਾਣਾ ਕਾਦੀਆਂ ਦਾ ਸਟਾਫ ਹਾਜ਼ਰ ਸੀ।