ਕਾਦੀਆਂ 30 ਅਗਸਤ (ਸਲਾਮ ਤਾਰੀ)
ਸਰਹਦੀ ਜ਼ਿਲਾ ਗੁਰਦਾਸਪੁਰ ਦੇ ਬਲਾਕ ਦੀਨਾਨਗਰ ਗੁਰਦਾਸਪੁਰ ਦੇ ਪਿੰਡਾਂ ਵਿੱਚ ਰਾਵੀ ਦੇ ਪ੍ਰਕੋਪ ਕਾਰਨ ਆਏ ਭਿਆਨਕ ਹੜਾਂ ਕਾਰਨ ਸੌ ਤੋਂ ਵੱਧ ਪਿੰਡਾਂ ਵਿੱਚ ਅੱਜ ਪੰਜਵੇਂ ਦਿਨ ਵੀ ਜਨਜੀਵਨ ਬੁਰੀ ਤਰ੍ਹਾਂ ਦਿੱਕਤਾਂ ਨਾਲ ਭਰਿਆ ਰਿਹਾ ਇਸ ਕੁਦਰਤੀ ਕਰੋਪੀ ਨਾਲ ਜਿੱਥੇ ਇਲਾਕੇ ਭਰ ਦੇ ਲੋਕ ਗੁਰਦਾਸਪੁਰ ਜ਼ਿਲ੍ਹੇ ਅਤੇ ਡੇਰਾ ਬਾਬਾ ਨਾਨਕ ਅਤੇ ਕਲਾਨੌਰ ਖੇਤਰ ਵਿੱਚ ਪਿੰਡ ਹੜ ਦੀ ਚਪੇਟ ਵਿੱਚ ਆਏ ਹਨ l
ਇਸ ਮੌਕੇ ਜਿੱਥੇ ਪ੍ਰਸ਼ਾਸਨ ਅਤੇ ਲੋਕਾਂ ਵੱਲੋਂ ਆਪਣੇ ਪੱਧਰ ਤੇ ਅਤੇ ਐਨਜੀ ਓਜ ਵੱਲੋਂ ਰਾਹਤ ਕਾਰਜ ਜਾਰੀ ਹਨ ਇਸ ਹੜ ਮੌਕੇ ਅੰਤਰਰਾਸ਼ਟਰੀ ਐਨਜੀਓ ਹਿਊਮੈਨਿਟੀ ਫਸਟ ਵਲੋਂ ਲਗਾਤਾਰ ਰਾਹਤ ਕਾਰਜ ਜਾਰੀ ਹਨ ਇਸ ਸੰਬੰਧ ਵਿੱਚ ਚੇਅਰਮੈਨ ਹਿਊਮੈਨਿਟੀ ਫਸਟ ਇੰਡੀਆ ਦੇ ਚੇਅਰਮੈਨ ਸਈਅਦ ਅਜ਼ੀਜ਼ ਅਹਿਮਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਦੇ ਇੰਚਾਰਜ ਅਤੇ ਜਰਨਲ ਸਕੱਤਰ ਭਾਰਤ ਨਵੀਦ ਅਹਿਮਦ ਫਜ਼ਲ ਦੀ ਅਗਵਾਈ ਹੇਠ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਵੱਡੇ ਪੱਧਰ ਤੇ ਰਾਹਤ ਕਾਰਜ ਜਾਰੀ ਹਨ l ਇਸ ਮੌਕੇ ਨਵੀਦ ਅਹਿਮਦ ਫਜ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਾਤਾਰ ਟੀਮਾਂ ਬਣਾ ਕੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ
ਲੋਕਾਂ ਵਿੱਚ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ l ਜਿਸ ਵਿੱਚ ਖਾਣਾ, ਪਾਣੀ, ਤਰਪਾਲਾਂ, ਦਵਾਈਆਂ ਅਤੇ ਜ਼ਰੂਰੀ ਸਮਾਨ ਵੰਡਿਆ ਜਾ ਰਿਹਾ ਹੈ l
ਇਹ ਕਾਰਜ ਜਾਰੀ ਰਹਿਣਗੇ l ਉਹਨਾਂ ਦੱਸਿਆ ਕਿ ਅੱਜ ਸ਼੍ਰੀ ਹਰਗੋਬਿੰਦਪੁਰ ਦੇ ਨੀਵੇਂ ਪਿੰਡਾਂ ਅਤੇ ਸ਼ੈਲਟਰਾਂ ਸਰਕਾਰੀ ਸਕੂਲ ਜ਼ਿਲ੍ਾ ਗੁਰਦਾਸਪੁਰ ,ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ ਅਤੇ ਕਰਤਾਰਪੁਰ ਕੋਰੀਡੋਰ ਦੇ ਨਜ਼ਦੀਕ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਹਿਊਮੈਨਿਟੀ ਫਸਟ ਦੀ ਟੀਮਾਂ ਪਹੁੰਚ ਕੇ ਰਾਹਤ ਪਹੁੰਚਾ ਰਹੀਆਂ ਹਨ l ਇਹਨਾਂ ਟੀਮਾਂ ਵਿੱਚ ਵਿਸ਼ੇਸ਼ ਤੌਰ ਤੇ ਮੁਬਾਹਿਲ ਅਹਿਮਦ ਬਸ਼ੀਰ ਦੇਹਲਵੀ, ਵਲੀਦ ਕੁਰੈਸ਼ੀ ,ਸਮਰ ਅਹਿਮਦ, ਇਰਸ਼ਾਦ ਅਹਿਮਦ, ਫਜ਼ਲ ਅਹਿਮਦ, ਅਤੇ ਨੌਜਵਾਨ ਵੱਡੀ ਗਿਣਤੀ ਵਿੱਚ ਸੇਵਾ ਨਿਭਾ ਰਹੇ ਹਨ l