ਸੈਂਟ ਵਾਰੀਅਰਜ਼ ਸਕੂਲ  ਕਾਦੀਆਂ ਵਿਖੇ ਮਨਾਇਆ ਗਿਆ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ

Date:

ਕਾਦੀਆਂ, 16 ਅਗਸਤ (ਸਲਾਮ ਤਾਰੀ)  — ਕਾਦੀਆਂ ਦੇ ਪ੍ਰਸਿੱਧ ਸੈਂਟ ਵਾਰੀਅਰਜ਼ ਸਕੂਲ ਵਿਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਧਾਰਮਿਕ ਤੇ ਸੱਭਿਆਚਾਰਕ ਧੁੰਮਧਾਮ ਨਾਲ ਮਨਾਈ ਗਈ। ਇਸ ਸ਼ੁਭ ਮੌਕੇ ‘ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਦੀ ਜ਼ਿੰਦਗੀ ਉੱਤੇ ਆਧਾਰਤ ਭਜਨ, ਨ੍ਰਿਤ ਤੇ ਨਾਟਕ ਰੂਪਾਂਤਰਨ ਪ੍ਰਸਤੁਤ ਕੀਤੇ ਗਏ, ਜੋ ਸਾਰੇ ਦਰਸ਼ਕਾਂ ਨੂੰ ਭਾਵੁਕ ਕਰ ਗਏ।


ਉਤਸਵ ਵਿਚ ਵਿਦਿਆਰਥੀਆਂ ਨੇ ਰਾਸ ਲੀਲਾ, ਮੱਖਣ ਚੋਰੀ, ਤੇ ਕ੍ਰਿਸ਼ਨ-ਸੁਦਾਮਾ ਦੀ ਮਿੱਤਰਤਾ ਵਰਗੀਆਂ ਘਟਨਾਵਾਂ ਨੂੰ ਰੰਗਮੰਚ ‘ਤੇ ਜੀਵੰਤ ਕਰ ਦਿੱਤਾ। ਬੱਚਿਆਂ ਦੀਆਂ ਪ੍ਰਸਤੁਤੀਆਂ ਨੇ ਹਾਲ ਵਿਚ ਮੌਜੂਦ ਮਾਪੇ ਤੇ ਅਧਿਆਪਕਾਂ ਦੇ ਦਿਲ ਜਿੱਤ ਲਏ।
ਸਕੂਲ ਪ੍ਰਿੰਸੀਪਲ ਸ੍ਰੀ ਪਰਮਵੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼੍ਰੀ ਕ੍ਰਿਸ਼ਨ ਜੀ ਦੀ ਜੀਵਨ ਕਥਾ ਸਾਨੂੰ ਸੱਚਾਈ, ਕਰਮ ਅਤੇ ਧਾਰਮਿਕ ਸਦਭਾਵਨਾ ਦੀ ਸਿੱਖ ਦਿੱਂਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅੱਜ ਦੇ ਸਮੇਂ ਵਿਚ ਧਾਰਮਿਕ ਸਹਿਸ਼ਨੁਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸ. ਸਰਵਣ ਸਿੰਘ ਨੇ ਵਿਦਿਆਰਥੀਆ ਅਤੇ ਮਾਪਿਆਂ ਨੂੰ ਜਨਮ ਅਸ਼ਟਮੀ ਦੀਆਂ ਮੁਬਾਰਕਬਾਦ ਦਿੱਤੀ।
ਪ੍ਰਿੰਸੀਪਲ ਨੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਹੀ ਸਕੂਲ ਇਨ੍ਹਾਂ ਤਿਉਹਾਰਾਂ ਨੂੰ ਇੰਨੀ ਸ਼ਾਨਦਾਰ ਢੰਗ ਨਾਲ ਮਨਾਉਂਦਾ ਆ ਰਿਹਾ ਹੈ।
ਉਨ੍ਹਾਂ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਉਤਸਵ ਨੂੰ ਸਫਲ ਬਣਾਉਣ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।

Share post:

Subscribe

Popular

More like this
Related

Punjab’s war against drugs falters as Gurdaspur and Amritsar districts face alarming surge

Gurdaspur — despite years of promises, Punjab's war against...

ਸੀਨੀਅਰ ਸਿਟੀਜਨ ਵੈਲਫੇਅਰ ਫੋਰਮ (ਰਜਿ:) ਬਟਾਲਾ ਵੱਲੋਂ ਮਹੀਨਾਵਾਰ ਮੀਟਿੰਗ ਕੀਤੀ ਗਈ

 ਬਟਾਲਾ 23 ਜੂਨ (ਤਾਰੀ )ਸੀਨੀਅਰ ਸਿਟੀਜਨ ਵੈਲਫੇਅਰ ਫੋਰਮ (ਰਜਿ:)...

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਨੇ ਲੋਕ ਨਾਚ ਮੁਕਾਬਲਾ ਜਿੱਤਿਆ

ਕਾਦੀਆਂ (ਸਲਾਮ ਤਾਰੀ) ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ ਸ਼ਰਮਾ ਸਟੇਟ...