ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।

Date:

ਕਾਦੀਆਂ,19 ਜੁਲਾਈ ( ਸਲਾਮ ਤਾਰੀ)-ਸਿੱਖ ਨੈਸ਼ਨਲ ਕਾਲਜ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਸਕੂਲ ਦੀਆਂ ਗਿਆਰ੍ਹਵੀਂ ਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਜਿਵੇਂ ਕਿ ਲੋਕ ਗੀਤ, ਕਵਿਤਾ , ਲੋਕ- ਨਾਚ ਭੰਗੜਾ ਆਦਿ ਪੇਸ਼ ਕੀਤਾ।

ਇਸ ਮੌਕੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਸਟੇਜ ਸੰਚਾਲਨ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਪਵਨੀਤ ਕੌਰ ਅਤੇ ਕੋਮਲਪ੍ਰੀਤ ਕੌਰ ਵੱਲੋਂ ਬਾਖ਼ੂਬੀ ਕੀਤਾ ਗਿਆ।

ਪ੍ਰੋਗਰਾਮ ਦੇ ਅੰਤ ਤੇ ਲੋਕ -ਨਾਚ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਇਸ ਸਮੇਂ ਸਮੂਹ ਸਕੂਲ ਸਟਾਫ਼ ਲੈਕਚਰਾਰ ਦਲਜੀਤ ਕੌਰ, ਲੈਕਚਰਾਰ ਅਮਨਦੀਪ ਕੌਰ, ਲੈਕਚਰਾਰ ਰਮਨਜੀਤ ਕੌਰ ਲੈਕਚਰਾਰ ਬਲਵੀਰ ਕੌਰ, ਲੈਕਚਰਾਰ ਮਿਤਾਲੀ, ਲੈਕਚਰਾਰ ਅਨਾਮਿਕਾ, ਲੈਕਚਰਾਰ ਅਮਤੁਲ ਮਤੀਨ, ਲੈਕਚਰਾਰ ਸਨਾਵਰ ਮਨੀਰ, ਲੈਕਚਰਾਰ ਜਸਕਿਰਨ ਕੌਰ ਹਾਜ਼ਰ ਸਨ।

Share post:

Subscribe

Popular

More like this
Related

ਕੁੱਤਿਆਂ ਨੇ ਇੱਕ ਵਿਅਕਤੀ ਨੂੰ ਕੀਤਾ ਗੰਭੀਰ ਜ਼ਖਮੀ

ਕਾਦੀਆਂ 18 ਜੁਲਾਈ ( ਸਲਾਮ ਤਾਰੀ ) ਕਾਦੀਆਂ ਦੇ...

ਗਰੀਨ ਮਿਸ਼ਨ ਪਹਿਲ ਤਹਿਤ ਲਗਾਏ ਪੌਦੇ।

ਕਾਦੀਆਂ 17 ਜੁਲਾਈ (ਸਲਾਮ ਤਾਰੀ)ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਜਿੰਦਰ...

ਪੀ ਐਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਰਜੋਆ ਵਿਖੇ ਅੰਤਰਰਾਸ਼ਟਰੀ ਜਸਟਿਸ ਡੇ ਮਨਾਇਆ ਗਿਆ,

ਕਾਦੀਆਂ 17 ਜੁਲਾਈ (ਸਲਾਮ ਤਾਰੀ)ਅੱਜ ਪ੍ਰਿੰਸੀਪਲ ਸ੍ਰੀ ਰਾਮ ਲਾਲ...