ਕਾਦੀਆਂ, 17 ਮਈ ( ਸਲਾਮ ਤਾਰੀ)ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਮੋਹਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਸੀ ਐਚ ਸੀ ਭਾਮ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਇਆ ਗਿਆ। ਡਾਕਟਰ ਮੋਹਪ੍ਰੀਤ ਨੇ ਕਿਹਾ ਕਿ ਹਾਈਪਰਟੈਨਸ਼ਨ ਭਾਵ ਹਾਈ ਬਲੱਡ ਪ੍ਰੈਸ਼ਰ ਸਈਲੈਂਟ ਕਿੱਲਰ ਵੱਜੋਂ ਜਾਣਿਆ ਜਾਂਦਾ ਹੈ।ਦੇਸ਼ ਵਿਚ ਹਰੇਕ 4 ਵਿੱਚੋ 1 ਵਿਅਕਤੀ ਹਾਈਪਰਟੈਨਸ਼ਨ ਭਾਵ ਬਲੱਡ ਪ੍ਰੈਸ਼ਰ ਦਾ ਮਰੀਜ ਹੈ। ਦੇਸ਼ ਵਿਚ ਕੁਲ ਮੌਤਾਂ ਵਿਚੋਂ ਲਗਭਗ 63% ਗੈਰ-ਸੰਚਾਰੀ ਰੋਗਾਂ ਨਾਲ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਹਾਈਪਰਟੇਂਸ਼ਨ ਮੁਖ ਹੈ। ਬੀ ਈ ਈ ਸੁਰਿੰਦਰ ਕੌਰ ਨੇ ਦਸਿਆ ਕਿ ਇਹ ਦਿਨ ” ਆਪਣੇ ਬਲਦ ਪ੍ਰੈਸ਼ਰ ਨੂੰ ਸਹੀ ਤਰੀਕੇ ਨਾਲ ਮਾਪੋ , ਇਸ ਤੇ ਕਾਬੂ ਰੱਖੋ ਅਤੇ ਲੰਮੇ ਸਮੇਂ ਤੱਕ ਜਿੰਦਗੀ ਜੀਵ, ਥੀਮ ਨਾਲ ਮਨਾਇਆ ਜਾ ਰਿਹਾ ਹੈ। ਅਤੇ ਇਹ ਮੁਹਿੰਮ ਪੁਰਾ ਮਹੀਨਾ ਚਲੇਗੀ। ਬਲਾਕ ਦੇ ਸਮੂਹ ਸਿਹਤ ਕੇਂਦਰਾਂ ਤੇ ਸਿਹਤ ਕਰਮੀਆਂ ਵਲੋਂ ਇਹ ਦਿਨ ਮਨਾਇਆ ਗਿਆ ਅਤੇ ਲੋਕਾਂ ਨੂੰ ਇਸ ਨਾਮੁਰਾਦ ਜਾਨਲੇਵਾ ਬਿਮਾਰੀ ਬਾਰੇ ਜਾਗਰੂਕ ਕਰਨ ਦੇ ਨਾਲ -ਨਾਲ ਜਾਂਚ ਵੀ ਕੀਤੀ ਗਈ। ਬੀ.ਪੀ ਨੂੰ ਨਿਯਮਿਤ ਤੋਰ ਤੇ ਚੈੱਕ ਕਰਾਉਂਦੇ ਰਹਿਣਾ ਚਾਹੀਦਾ ਹੈ। ਮਿੱਠੀਆਂ, ਤਲੀਆਂ ਚੀਜਾਂ, ਸਿਗਰਟ, ਸ਼ਰਾਬ,ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਹਰ ਰੋਜ਼ ਸੈਰ ਕਰਨੀ ਚਾਹੀਦੀ ਹੈl ਬੀ.ਪੀ ਘੱਟ ਕਰਨ ਲਈ ਆਪਣਾ ਭਾਰ ਘਟਾਉਣਾ ਚਾਹੀਦਾ ਹੈ ਤੇ ਲੂਣ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਬੀ.ਪੀ ਵੱਧਣ ਦੀ ਦਵਾਈ ਡਾਕਟਰ ਦੀ ਸਲਾਹ ਨਾਲ ਸ਼ੁਰੂ ਕਰਨੀ ਅਤੇ ਬਦਲਣੀ ਚਾਹੀਦੀ ਹੈ। ਸਿਹਤਮੰਦ ਜਿੰਦਗੀ ਬਣਾਈ ਰੱਖਣ ਲਈ ਕਸਰਤ ਤੇ ਸੰਤੁਲਿਤ ਖੁਰਾਕ ਜਰੂਰੀ ਹੈ l ਇਸ ਮੌਕੇ ਤੇ ਕਾਰਜਕਾਰੀ ਐਸ ਐਮ ਓ ਡਾਕਟਰ ਮੋਹਪ੍ਰੀਤ ਸਿੰਘ, ਡਾਕਟਰ ਨਵਜੋਤ , ਬੀ ਈ ਈ ਸੁਰਿੰਦਰ ਕੌਰ, ਸਰਬਜੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਜਤਿੰਦਰ ਸਿੰਘ ਐਸ ਟੀ ਐਸ, ਵੱਖ-ਵੱਖ ਸਿਹਤ ਕੇਂਦਰਾਂ ਦਾ ਸਟਾਫ ਸੀ.ਐਚ.ਓ, ਮ.ਪ.ਹ.ਸ (ਮੇਲ ਤੇ ਫੀਮੇਲ), ਮ.ਪ.ਹ.ਵ (ਮੇਲ ਤੇ ਫੀਮੇਲ), ਆਸ਼ਾ ਫੈਸਿਲਿਟੇਟਰ, ਆਸ਼ਾ ਵਰਕਰ ਅਤੇ ਪਿੰਡ ਵਾਸੀ ਮੌਜੂਦ ਸਨ।
ਸਾਈਲੈਂਟ ਕਿਲਰ ਦੇ ਨਾਂ ਵੱਜੋਂ ਜਾਣਿਆ ਜਾਂਦਾ ਹੈ-ਹਾਈਪਰਟੈਨਸ਼ਨ -ਡਾਕਟਰ ਮੋਹਪ੍ਰੀਤ ਸਿੰਘ
Date: