ਕਾਦੀਆਂ 10 ਜੁਲਾਈ (ਸਾਲਾਮ ਤਾਰੀ) ਅੱਜ ਕਾਦੀਆਂ ਵਿੱਖੇ ਸਵਰਗੀ ਸਤਨਾਮ ਸਿੰਘ ਬਾਜਵਾ ਦੀ 38ਵੀਂ ਬਰਸੀ ਮੋਕੇ ੳਹਨਾਂ ਦੇ ਛੋਟੇ ਬੇਟੇ ਫਤਿਹਜੰਗ ਸਿੰਘ ਬਾਜਵਾ ੳਹਨਾਂ ਦੀ ਸਮਾਧ ਤੇ ਸ਼ਰਧਾ ਦੇ ਫੁਲ ਭੇਂਟ ਕਰਨ ਪਹੁੰਚੇ ੳਹਨਾਂ ਦੇ ਨਾਲ ੳਹਨਾਂ ਦੇ ਹਜ਼ਾਰਾਂ ਸਾਥੀ ਵੀ ਇਸ ਮੋਕੇ ਹਾਜ਼ਰ ਸੱਨ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਸਾਡੇ ਪਿਤਾ ਜੀ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਇਥੇ ਪਹੁੰਚੇ ਹੱਨ ਜਿਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ। ੳਹਨਾਂ ਕਿਹਾ ਕਿ ਪ੍ਰਮਾਤਮਾ ਕਰੇ ਕੇ ਅਸੀਂ ਵੀ ਆਪਣੇ ਮਾਤਾ ਪਿਤਾ ਦੀ ਤਰਾਂ ਲੋਕਾਂ ਵਿੱਚ ਵਿਚਰਨ ਵਾਲੇ ਬਣੀਏ ਅਤੇ ਲੋਕਾਂ ਦੀ ਸੇਵਾ ਕਰੀਏ। ਇਸ ਮੋਕੇ ਮਨਮੋਹਨ ਸਿੰਘ ਅੋਬਰਾਏ,ਸੁਖਪਾਲ ਸਿੰਘ,ਮਨੋਹਰ ਲਾਲ ਸਰਮਾ,ਡਾਕਟਰ ਰਾਜੀਵ,ਰਾਜੂ,ਅਬਦੁਲ ਵਾਸੇ ਚੱਠਾ,ਹਰੀਸ਼ ਕੁਮਾਰ ਅਤੇ ਹੋਰ ਕਈ ਪਤਵੰਤੇ ਹਾਜ਼ਰ ਸੱਨ