ਕਾਦੀਆਂ 17 ਜੁਲਾਈ (ਸਲਾਮ ਤਾਰੀ)
ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ, ਅਤੇ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਰਜੇਸ਼ ਕੁਮਾਰ ਜੀ ਦੇ ਨਿਰਦੇਸ਼ਨਾ ਹੇਠ ਪ੍ਰਿੰਸੀਪਲ ਸ੍ਰੀ ਮਤੀ ਸ਼ਸ਼ੀ ਕਿਰਨ ਜੀ ਦੀ ਰਹਿਨੁਮਾਈ ਹੇਠ ਬਲਾਕ ਸਰੀ ਹਰਗੋਬਿੰਦਪੁਰ, ਬਲਾਕ ਕਾਦੀਆਂ ਦੇ ਅਧਿਆਪਕਾ ਦਾ ਯੁੱਧ ਨਸਿ਼ਆ ਵਿਰੁੱਧ ਵਿਸੇ ਦਾ ਦੋ ਦਿਨ ਦਾ ਸੈਮੀਨਾਰ ਸ ਸ ਸ ਸ ਖੁਜਾਲਾ ਵਿਖੇ ਲਗਾਇਆ ਗਿਆ। ਇਸ ਵਿੱਚ ਬੀ ਆਰ ਸੀ ਸਰਦਾਰ ਗੁਰਮੁੱਖ ਸਿੰਘ, ਬੀ ਆਰ ਸੀ ਅਮਰਜੀਤ ਸਿੰਘ, ਬੀ ਆਰ ਸੀ ਮਨਿੰਦਰ ਸਿੰਘ, ਜੀਓ ਨੇ ਆਪਣੇ ਵਿਚਾਰ ਅਤੇ ਸਰਕਾਰ ਦੀਆਂ ਨੀਤੀਆਂ, ਸਰਕਾਰ ਦੇ ਨਸਿਆ ਵਿਰੁੱਧ ਉਪਰਾਲੇ, ਚਿੰਤਨ ਸੈਮੀਨੇਰੀਅਨ ਨਾਲ ਸਾਂਝੇ ਕੀਤੇ ਗਏ। ਕਾਦੀਆਂ 1 ਦੇ ਬੀ ਐਨ ਓ ਸਰੀ ਵਿਜੇ ਕੁਮਾਰ, ਬੀ ਐਨ ਓ ਸ੍ਰੀ ਹਰਗੋਬਿਦਪੁਰ ਸ੍ਰੀ ਰਾਮ ਲਾਲ ਜੀਓ ਨੇ ਸੈਮੀਨਾਰ ਵਿੱਚ ਆਕੇ ਸਾਥੀਆਂ ਨਾਲ ਵਿਚਾਰ ਸਾਂਝੇ ਕੀਤੇ ਕਿ ਕਿਸ੍ਹਤਰਾ ਆਪਣੇ ਵਿਦਿਆਰਥੀ ਨੂੰ ਨਸਿਆ ਤੋਂ ਬਚਾਕੇ ਦੂਰ ਰੱਖੀਏ ਅਤੇ ਸੈਮੀਨਾਰ ਦੀਆਂ ਵਿਚਾਰ ਚਰਚਾਵਾਂ ਦੀਆਂ ਰੋਣਕਾ ਵਿੱਚ ਵਾਧਾ ਕੀਤਾ