ਕਾਦੀਆਂ 17 ਜੁਲਾਈ (ਸਲਾਮ ਤਾਰੀ)
ਅੱਜ ਪ੍ਰਿੰਸੀਪਲ ਸ੍ਰੀ ਰਾਮ ਲਾਲ ਜੀ ਬੀਐਨਓ ਸ਼੍ਰੀ ਹਰਗੋਬਿੰਦਪੁਰ ਦੀ ਨਿਰਦੇਸ਼ਨਾ ਹੇਠ ਪੀ ਐਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਰਜੋਆ ਵਿਖੇ ਅੰਤਰਰਾਸ਼ਟਰੀ ਜਸਟਿਸ ਡੇ ਮਨਾਇਆ ਗਿਆ, ਜਿਸ ਵਿੱਚ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਸਾਹਿਬ ਜੀ ਨੇ ਵਿਸ਼ਵ ਅੰਤਰਰਾਸ਼ਟਰੀ ਜਸਟਿਸ ਡੇ ਉੱਤੇ ਖੁੱਲ ਕੇ ਚਾਨਣਾ ਪਾਇਆ ਅਤੇ ਬੱਚਿਆਂ ਦੇ ਵਿਚਾਰ ਤੇ ਭਾਸ਼ਣ ਸੁਣ ਗਏ। ਸਾਰੇ ਪ੍ਰੋਗਰਾਮ ਦੀ ਤਰਤੀਬ ਮੈਡਮ ਕਮਲ ਜੀ ਨੇ ਤਿਆਰ ਕਰਾਈ ਅਤੇ ਪਹਿਲੇ ,ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।