ਕਾਦੀਆਂ 19 ਮਈ (ਸਲਾਮ ਤਾਰੀ) ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਦੇ ਨਤੀਜੇ ਵਿੱਚ ਤਾਲੀਮੁਲ ਇਸਲਾਮ ਸੀਨੀਅਰ ਸੈਕੈਂਡਰੀ ਸਕੂਲ ਕਾਦੀਆਂ ਦਾ ਨਤੀਜਾ 100% ਰਿਹਾ। ਇਸ ਬਾਰੇ ਜਾਨਕਾਰੀ ਦਿੰਦੀਆਂ ਸਕੂਲ ਦੀ ਪ੍ਰਿਂਸੀਪਲ ਸਾਦੀਆ ਅਫਰੋਜ਼ ਨੇ ਕਿਹਾ ਕਿ ਅਹਸਨ ਭੱਟੀ ਪੁੱਤਰ ਹਫੀਜ਼ ਭੱਟੀ ਨੇ 94.5% ਨੰਬਰ ਹਾਸਲ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ ਇਸੇ ਤਾਰਾਂ ਸੱਯਦ ਅਲੀਮ ਪੁਤਰ ਕਲੀਮ ਅਹਿਮਦ ਨੇ 94% ਨੰਬਰ ਹਾਸਲ ਕਰ ਕੇ ਦੁਜਾ ਅਤੇ ਵਕੀਲ ਅਹਿਮਦ ਨੇ 93% ਨੰਬਰ ਹਾਸਲ ਕਰ ਕੇ ਤੀਜਾ ਸਥਾਨ ਹਾਸਲ ਕੀਤਾ । ਇਸੇ ਤਰਾਂ ਸਕੂਲ ਦੇ ਇਕ ਵਿਦਿਆਰਥੀ ਅਲੀਮ ਅਹਿਮਦ ਨੇ ਮੈਥ ਵਿੱਚ 100 ਵਿੱਚੋਂ 100 ਨੰਬਰ ਹਾਸਲ ਕਰ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਮੋਕੇ ਪ੍ਰਿਂਸੀਪਲ ਸਾਦੀਆ ਅਫਰੋਜ਼ ਨੇ ਬਚੀਆਂ ਦੇ ਮਾਤਾ ਪਿਤਾ ਅਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ ੳਹਨਾਂ ਕਿਹਾ ਕਿ ਸਕੂਲ ਸਟਾਫ ਅਤੇ ਬਚੀਆਂ ਦੇ ਮਾਤਾ ਪਿਤਾ ਦੀ ਮੇਹਨਤ ਦਾ ਨਤੀਜਾ ਹੈ ਕਿ ਵਿਦਿਆਰਥੀਆਂ ਨੇ ਚੰਗੇ ਨੰਬਰ ਹਾਸਲ ਕੀਤੇ ਹੱਨ। ੳਹਨਾਂ ਕਿਹਾ ਕਿ ਭਵਿਖ ਵਿੱਚ ਵੀ ਬੱਚੇ ਇਸੇ ਤਰਾਂ ਮੇਨਤ ਕਰਦੇ ਰਹਿਣ ਅਤੇ ਬਾਕੀ ਬੱਚੇ ਵੀ ਹੋਰ ਮੇਹਨਤ ਕਰ ਕੇ ਚੰਗੇ ਨੰਬਰ ਹਾਸਲ ਕਰਨ
ਤਾਲੀਮੁਲ ਇਸਲਾਮ, ਸੀਨੀਅਰ ਸੈਕੈਂਡਰੀ ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ
Date: