ਕਾਦੀਆਂ 17 ਜੁਲਾਈ (ਸਲਾਮ ਤਾਰੀ)
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਜਿੰਦਰ ਸਿੰਘ ਬੇਦੀ ਗੁਰਦਾਸਪੁਰ ਜੀ ਦੇ ਹੁਕਮਾਂ ਅਨੁਸਾਰ ਗਰੀਨ ਮਿਸ਼ਨ ਪਹਿਲ ਤਹਿਤ ਚੇਅਰਮੈਨ ਸ਼੍ਰੀਮਤੀ ਰਮਣੀ ਸੁਜਾਨਪੁਰੀ, ਰੇਖਾ ਦੇਵੀ ਅਤੇ ਮਾਸਟਰ ਕੁਲਬੀਰ ਸਿੰਘ, ਸਰਪੰਚ ਹਰਭੇਜ ਸਿੰਘ, ਸਮੂਹ ਸਟਾਫ, ਵਿਦਿਆਰਥੀ ,ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਵਾਤਾਵਰਨ ਨੂੰ ਹਰਿਆ ਭਰਿਆ ਤੇ ਸਾਫ ਸੁਥਰਾ ਬਣਾਉਣ ਲਈ ਗੁਰਦੁਆਰਾ ਸਾਹਿਬ ਵਿਖੇ ਪੌਦੇ ਲਗਾਏ ਗਏ। ਚੇਅਰਮੈਨ ਸਾਹਿਬ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਵਾਤਾਵਰਨ ਨੂੰ ਸ਼ਾਨਦਾਰ ਹਰਿਆ ਭਰਿਆ ਤੇ ਖੂਬਸੂਰਤ ਬਣਾਉਣ ਲਈ ਨਗਰ ਭਾਮ ਅਤੇ ਹੋਰ ਲਾਗੇ ਦੇ ਪਿੰਡਾਂ ਵਿੱਚ ਸਕੂਲਾਂ ਵਿੱਚ ਜਾ ਕੇ ਬੂਟੇ ਲਗਾਏ ਜਾਣਗੇ ਅਤੇ ਇਸ ਕਲੱਬ ਦਾ ਮਿਸ਼ਨ ਇਹ ਵਾਤਾਵਰਨ ਨੂੰ ਹਰਿਆ ਭਰਿਆ ਤੇ ਤੰਦਰੁਸਤ ਬਣਾਉਣਾ ਹੈ।ਇਹ ਸੰਸਥਾ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਹੀ ਹੈ।