ਕਾਦੀਆਂ 18 ਜੁਲਾਈ ( ਸਲਾਮ ਤਾਰੀ ) ਕਾਦੀਆਂ ਦੇ ਮੁਹੱਲਾ ਅਕਾਲਗੜ੍ਹ ਦਾ ਰਹਿਣ ਵਾਲਾ ਰਿਜ਼ਉਲ ਕਰੀਮ ਜੋ ਕਿ ਆਪਣੇ ਘਰ ਤੋਂ ਕਿਸੇ ਕੰਮ ਲਈ ਬਾਹਰ ਨਿਕਲਿਆ ਤਾਂ ਰੋਜ਼ ਦੀ ਤਰਾਂ ਗਲੀ ਵਿੱਚ ਬੈਠੇ ਹੋਏ ਇੱਕ ਕੁੱਤੇ ਨੇ ਰਜਾਉਲ ਕਰੀਮ ਤੇ ਹਮਲਾ ਕਰ ਦਿੱਤਾ। ਰਿਜ਼ਾਉਲ ਕਰੀਮ ਨੇ ਦੱਸਿਆ ਕਿ ਇਹ ਕੁੱਤਾ ਰੋਜ਼ ਹੀ ਇਸੇ ਗਲੀ ਵਿੱਚ ਬੈਠਾ ਰਹਿੰਦਾ ਹੈ ਅਤੇ ਗਵਾਂਢੀ ਇਸ ਨੂੰ ਰੋਟੀ ਵੀ ਪਾਉਂਦੇ ਹਨ। ਰੀਜ਼ਾਉਲ ਕਰੀਮ ਨੇ ਕਿਹਾ ਕਿ ਜ਼ਖਮੀ ਹੋਣ ਤੋਂ ਬਾਅਦ ਮੈਂ ਹਸਪਤਾਲ ਗਿਆ ਜਿੱਥੇ ਮੈਨੂੰ ਹੁਣ ਤੱਕ ਦੋ ਟੀਕੇ ਲੱਗ ਚੁੱਕੇ ਹਨ ਅਤੇ ਡਾਕਟਰਾਂ ਨੇ ਕਿਹਾ ਹੈ ਕਿ ਹਲੇ ਹੋਰ ਟੀਕੇ ਲੱਗਣੇ ਬਾਕੀ ਹਨ। ਰਜਾਉਲ ਕਰੀਮ ਨੇ ਕਿਹਾ ਕਿ ਕੁੱਤਿਆਂ ਦੀ ਕਾਦੀਆਂ ਵਿੱਚ ਭਰਮਾਰ ਹੈ ਅਤੇ ਆਏ ਦਿਨ ਕਿਸੇ ਨਾ ਕਿਸੇ ਤੇ ਹਮਲਾ ਕਰ ਦਿੰਦੇ ਹਨ। ਉਹਨਾਂ ਪ੍ਰਸ਼ਾਸਨ ਕੋਲੋਂ ਗੁਹਾਰ ਲਗਾਈ ਕਿ ਇਹਨਾਂ ਅਵਾਰਾ ਕੁੱਤਿਆਂ ਤੇ ਕਾਬੂ ਪਾਇਆ ਜਾਏ ਤਾਂ ਜੋ ਲੋਗ ਸੁਰਕਸ਼ਿਤ ਰਹਿ ਸਕਣ
oplus_34
ਕੁੱਤਿਆਂ ਨੇ ਇੱਕ ਵਿਅਕਤੀ ਨੂੰ ਕੀਤਾ ਗੰਭੀਰ ਜ਼ਖਮੀ
Date: