ਕਾਦੀਆਂ 29 ਜੁਲਾਈ (ਸਲਾਮ ਤਾਰੀ) ਪੰਜਾਬ ਸਰਕਾਰ ਵਲੋ ਕਾਦੀਆਂ ਨਿਵਾਸੀਆਂ ਨੂੰ ਵੱਡਾ ਤੁਹਫਾ ਮਿਲਣ ਜਾ ਰਿਹਾ ਹੈ। ਇਕ ਕਰੋੜ 97 ਲੱਖ ਦੀ ਲਾਗਤ ਨਾਲ ਧਿੰਦ ਧਾਰੀਵਾਲ ਦੀ ਨਹਿਰ ਤੇ ਵਾਟਰ ਸਪਲਾਈ ਵਿਭਾਗ ਵਲੋਂ ਵਾਟਰ ਪਲਾਂਟ ਲਗਾਈਆ ਜਾ ਰਿਹਾ ਹੈ ਇਹ ਪਲਾਂਟ ਤਿੱਨ ਕਿੱਲੇ ਜ਼ਮੀਨ ਵਿੱਚ ਲਗਾਈਆ ਜਾ ਰਿਹਾ ਜਿਸ ਦੇ ਲਈ ਇਕ ਕਰੋੜ 97 ਲੱਖ ਰੁਪੇ ਪੰਜਾਬ ਸਰਕਾਰ ਨੇ ਰਲੀਜ਼ ਵੀ ਕਰ ਦਿੱਤੇ ਹੱਨ। ਇਸ ਸਬੰਧੀ ਹੋਰ ਜਾਨਕਾਰੀ ਦਿੰਦੀਆਂ ਨਾਇਬ ਤਹਿਸੀਲਦਾਰ ਕਾਦੀਆਂ ਸਤਨਾਮ ਸਿੰਘ ਨੇ ਕਿਹਾ ਕਿ ਇਸ ਵਾਟਰ ਪਲਾਂਟ ਨਾਲ ਕਾਦੀਆਂ ਅਤੇ ਆਸ ਪਾਸ ਦੇ ਪਿੰਡਾਂ ਨੂੰ ਸਾਫ ਪਾਣੀ ਦੀ ਸਪਲਾਈ ਮਿਲੇਗੀ। ਇਸ ਸਬੰਧੀ ਈ ੳ ਕਾਦੀਆਂ ਅਤੇ ਨਾਇਬ ਤਹਿਸਲਿਦਾਰ, ਕਾਦੀਆਂ ਨੇ ਅਕਵਾਇਰ ਕੀਤੀ ਜ਼ਮੀਨ ਦਾ ਚੈਕ ਜ਼ਮੀਨ ਮਾਲਿਕ ਦੇ ਹਵਾਲੇ ਕੀਤਾ। ਇਸ ਮੋਕੇ ਜੁਗਿੰਦਰਪਾਲ,ਕਮਲਪ੍ਰੀਤ ਸਿੰਘ ਇੰਦਰਪ੍ਰੀਤ ਸਿੰਘ,ਅਸ਼ੋਕ ਕੁਮਾਰ,ਇੰਦਰਪ੍ਰੀਤ ਸਿੰਘ ਨਗਰ ਕੋਂਸਲ ਦਾ ਸਟਾਫ ਹਾਜ਼ਰ ਸੀ।