ਕਾਦੀਆਂ ਚ, ਮੰਦਿਰ ਸ਼੍ਰੀ ਕਾਲੀ ਦੁਆਰਾ ਵਲੋਂ ਸ਼੍ਰੀ ਕ੍ਰਿਸ਼ਨ ਰਾਸ ਲੀਲਾ ਦਾ ਕੀਤਾ ਆਯੋਜਨ

Date:

ਕਾਦੀਆਂ 16 ਅਗਸਤ (ਸਲਾਮ ਤਾਰੀ) : ਕਾਦੀਆਂ ਅੰਦਰ “ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ” ਦਾ ਪਵਿੱਤਰ ਤਿਉਹਾਰ ਮੰਦਿਰ ਸ਼੍ਰੀ ਕਾਲੀ ਦੁਆਰਾ ਵੈਲਫੇਅਰ ਸੁਸਾਇਟੀ ਮੇਨ ਬਜ਼ਾਰ ਕਾਦੀਆਂ ਵੱਲੋਂ ਬਹੁਤ ਹੀ ਧੂਮਧਾਮ ਅਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਇਸ ਮੋਕੇ ਇੱਕ ਵਿਸ਼ਾਲ ਸ਼੍ਰੀ ਕਿ੍ਸ਼ਨ ਰਾਸ ਲੀਲਾ ਦਾ ਆਯੋਜਨ ਪੁਰਾਣੀ ਸਬਜੀ ਮੰਡੀ ਡਾਕਖਾਨਾ ਚੋੰਕ ਕਾਦੀਆਂ ਵਿੱਚ ਕੀਤਾ ਗਿਆ।

ਜਿਸ ਵਿੱਚ ਦੇਸ਼ਾ ਵਿਦੇਸ਼ਾਂ ਵਿੱਚ ਧੂਮਾ ਮਚਾਉਣ ਵਾਲੇ ਭਾਰਤ ਪੰਜਾਬ ਦੇ ਮਸ਼ਹੂਰ ਧਾਰਮਿਕ ਕਲਾਕਾਰ ਸ਼੍ਰੀ ਮਨੋਜ ਸ਼ਰਮਾਂ ਐਡ ਪਾਰਟੀ ਗਵਾਲੀਅਰ ਵਾਲੇ ਸ਼੍ਰੀ ਕ੍ਰਿਸ਼ਨ ਭਜਨਾ ਨਾਲ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬੈਠਣ ਨੱਚਣ ਲਈ ਮਜਬੂਰ ਕੀਤਾ।  ਇਸ ਤੋਂ ਇਲਾਵਾ ਪੰਜਾਬ ਦੇ ਅਭੀ ਮਹਿਰਾ ਐਡ ਪਾਰਟੀ ਬਟਾਲਾ ਵਾਲਿਆਂ ਵਲੋਂ ਸ਼੍ਰੀ ਕ੍ਰਿਸ਼ਨ ਲੀਲਾਵਾਂ ਅਤੇ ਆਪਣੇ ਆਰਟ ਨਾਲ ਆਇਆਂ ਸੰਗਤਾਂ ਦਾ ਮੰਨ ਮੋਹਿਆ।

ਇਸ ਮੋਕੇ ਹਜਾਰਾਂ ਦੀ ਤਾਦਾਦ ਵਿੱਚ ਆਈਆਂ ਸੰਗਤਾਂ ਵੱਲੋਂ ਪਹਿਲਾਂ ਮੰਦਿਰ ਮਹਾਂ ਕਾਲੀ ਵਿੱਚ ਮੱਥਾ ਟੇਕਿਆ ਉਪਰੰਤ ਡਾਕਖਾਨਾ ਚੋਂਕ ਵਿੱਚ ਚੱਲ ਰਹੇ ਧਾਰਮਿਕ ਪ੍ਰੋਗਰਾਮ ਵਿੱਚ ਹਾਜਰੀ ਭਰੀ।

ਇਸ ਮੋਕੇ ਸਭਾ ਵੱਲੋਂ ਗੋਬਿੰਦ ਮਾਰਕਿਟ ਵਿੱਚ ਵੱਖ ਵੱਖ ਪਕਵਾਨਾ ਦਾ ਵਿਸ਼ਾਲ ਲੰਗਰ ਵੀ ਲਗਾਇਆ ਗਿਆ।

ਇਸ ਮੋਕੇ ਸਭਾ ਵੱਲੋਂ ਵਿਸ਼ੇਸ਼ ਤੋਰ ਤੇ ਹਾਜਰ ਹੋਏ ਫਤਿਹਗੜ੍ਹ ਚੂੜੀਆਂ ਵਿਧਾਇਕ ਸ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਬਕਾ ਕੈਬੀਨਟ ਮੰਤਰੀ ਪੰਜਾਬ, ਸ਼੍ਰੋਮਨੀ ਅਕਾਲੀ ਦੱਲ ਦੇ ਹਲਕਾ ਇੰਚਾਰਜ ਸ ਗੁਰਇਕਬਾਲ ਸਿੰਘ ਬਿਲਾ ਮਾਹਲ, ਭਾਰਤੀ ਜਨਤਾ ਪਾਰਟੀ ਬਲਾਕ ਕਾਦੀਆਂ ਪ੍ਰਧਾਨ ਗੁਲਸ਼ਨ ਵਰਮਾ, ਨਗਰਪਾਲਿਕਾ ਦੇ ਪ੍ਰਧਾਨ ਜੋਗਿੰਦਰ ਪਾਲ ਨੰਦੂ, ਐਸ. ਐਚ. ਉ. ਕਾਦੀਆਂ ਸਰਦਾਰ ਗੁਰਮੀਤ ਸਿੰਘ, ਕੌਂਸਲਰ ਅਸ਼ੋਕ ਕੁਮਾਰ, ਸਾਬਕਾ ਪ੍ਰਧਾਨ ਨਰਿੰਦਰ ਭਾਟੀਆ, ਕੋਸਲਰ ਗਿੰਨੀ ਭਾਟੀਆ, ਕੋਸਲਰ ਵਿਜੇ ਕੁਮਾਰ, ਕੇਵਲ ਕ੍ਰਿਸ਼ਨ ਗੁਪਤਾ, ਡਾਕਟਰ ਬਿਕਰਮ ਬਾਜਵਾ, ਰੇਲਵੇ ਬੋਰਡ ਦੇ ਸਲਾਹਕਾਰ ਸੁਰੇਸ਼ ਗੋਇਲ, ਸਾਰੀਆਂ ਮੰਦਿਰ ਕਮੇਟੀਆਂ ਦੇ ਅਹੁਦੇਦਾਰਾਂ, ਪੱਤਰਕਾਰਾਂ ਅਤੇ ਜੱਜਮਾਨਾਂ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ।

ਇਸ ਮੋਕੇ ਪ੍ਰਧਾਨ ਪਵਨ ਕੁਮਾਰ ਭਾਟੀਆ ਤੋਂ ਇਲਾਵਾ ਰਜਿੰਦਰ ਕੁਮਾਰ ਭਾਟੀਆ ਚੇਅਰਮੈਨ, ਡਾਕਟਰ ਤਿਲਕ ਰਾਜ ਘੁੰਮਣ, ਬੱਬਲ ਮਹਾਜਨ, ਵਿੱਕੀ ਭਾਮੜੀ, ਅਮਿਤ ਭਾਟੀਆ, ਮੋਤੀ ਲਾਲ ਜੀ ਭਗਤ, ਸ਼ਾਮ ਸ਼ਰਮਾਂ ਜੀ, ਡਿਪਲ ਵਰਮਾ, ਲਲਿਤ ਭਨੋਟ ਜੀ, ਸੁਰਿੰਦਰ ਭਾਟੀਆ, ਸਵਰਨ ਸਿੰਘ ਲਾਡੀ, ਗੋਰਵ ਭਨੋਟ, ਪੂਰਨ ਚੰਦ, ਸੂਰਜ ਜੀ, ਗਗਨ ਭਾਟੀਆ, ਮੰਗਾ ਭਾਟੀਆ, ਅਯਾਨ ਗੁਪਤਾ, ਮੋਤੀ ਟੇਲਰ, ਤਿਲਕ ਰਾਜ ਮੂਨੀਮ, ਸੂਜਲ ਸਹਿਦੇਵ, ਗਗਨ ਜੋਜਰਾ, ਦਮਨ ਪ੍ਰੀਤ ਸਿੰਘ, ਵਿਜੇ ਕੁਮਾਰ, ਚੈਰੀ ਮਹਾਜਨ, ਅਮਿਤ ਸ਼ਰਮਾ, ਨਿਟਾ ਜੀ, ਅਮਨ ਭਾਟੀਆ, ਰੋਬਿਨ, ਦੇਵ, ਬਿਮਲ ਅਬਰੋਲ, ਰਾਹੁਲ ਮਹਿਰਾ, ਵਿਸ਼ਾਲ ਬਲੱਗਣ, ਦੀਪਕ ਸ਼ਰਮਾਂ, ਅਨਿਲ ਗੁਪਤਾ, ਰਾਜੀਵ ਭਾਟੀਆ, ਵੀਨੂ ਸੇਠ, ਬੀਕੇ ਟੇਲਰ, ਪੰਕਜ ਸਿੰਘ, ਸ਼ੁਭਮ ਮਹਾਜਨ, ਕੁਲਦੀਪ ਜੀ, ਹਨੀ ਭਨੋਟ, ਰੋਹਿਤ ਭਨੋਟ, ਯੁਵਰਾਜ ਸਲੋਤਰਾ, ਗਗਨ ਭਾਟੀਆ, ਬਲਵਿੰਦਰ ਬਾਗੀ, ਰੱਜਤ ਮਹਾਜਨ, ਅਨੀਸ਼ ਬਲੱਗਨ, ਅਵਤਾਰ ਸਿੰਘ, ਸ਼ਿਵਾ ਜੋਜਰਾ, ਸਤਨਾਮ ਸਿੰਘ ਭਾਟੀਆ, ਰਾਹੁਲ ਕੋਮਲ, ਮੰਜੀਤ ਸਿੰਘ, ਜਸਵੰਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜਰ ਸਨ।

Share post:

Subscribe

Popular

More like this
Related

Punjab’s war against drugs falters as Gurdaspur and Amritsar districts face alarming surge

Gurdaspur — despite years of promises, Punjab's war against...

ਸੀਨੀਅਰ ਸਿਟੀਜਨ ਵੈਲਫੇਅਰ ਫੋਰਮ (ਰਜਿ:) ਬਟਾਲਾ ਵੱਲੋਂ ਮਹੀਨਾਵਾਰ ਮੀਟਿੰਗ ਕੀਤੀ ਗਈ

 ਬਟਾਲਾ 23 ਜੂਨ (ਤਾਰੀ )ਸੀਨੀਅਰ ਸਿਟੀਜਨ ਵੈਲਫੇਅਰ ਫੋਰਮ (ਰਜਿ:)...

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਨੇ ਲੋਕ ਨਾਚ ਮੁਕਾਬਲਾ ਜਿੱਤਿਆ

ਕਾਦੀਆਂ (ਸਲਾਮ ਤਾਰੀ) ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ ਸ਼ਰਮਾ ਸਟੇਟ...