ਕਾਦੀਆਂ 16 ਅਗਸਤ (ਸਲਾਮ ਤਾਰੀ)
ਕਾਦੀਆਂ ਦੇ ਨਜ਼ਦੀਕੀ ਪਿੰਡ ਨੱਥੂ ਖਹਿਰਾ ਦੀ ਰਹਿਣ ਵਾਲੀ ਸਬ ਇੰਸਪੈਕਟਰ ਕਬੱਡੀ ਦੀ ਇੰਟਰਨੈਸ਼ਨਲ ਖਿਡਾਰਨ ਆਲ ਰਾਉਂਡ ਆਲ ਓਵਰ ਪੁਲਿਸ ਸਕੂਲ ਕੋਰਸ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਜੂਨ ਵਿੱਚ ਅਪਰ ਸਕੂਲ ਕੋਰਸ ਫਾਰ ਜਿਲ੍ਹਾ ਪੁਲਿਸ ਕੇਡਰ ਕਰਵਾਇਆ ਗਿਆ ਸੀ l ਜਿਸ ਵਿੱਚ ਸਬ ਇੰਸਪੈਕਟਰ ਰਣਦੀਪ ਕੌਰ ਪਹਿਲੇ ਸਥਾਨ ਤੇ ਰਹੇ ਹਨ l ਪੰਜਾਬ ਭਰ ਵਿਚ ਇੰਸਪੈਕਟਰ ਰਣਦੀਪ ਕੌਰ ਖਹਿਰਾ ਨੂੰ ਓਵਰ ਆਲ, ਆਲ ਰਾਊਂਡ ਫਸਟ ਪੋਜੀਸ਼ਨ ਅਪਰ ਸਕੂਲ ਜਿਲ੍ਹਾ ਪੁਲਿਸ ਕੇਡਰ ਚੁਣਿਆ ਗਿਆ ਹੈ l ਆਲ ਰਾਊਂਡ ਫਸਟ ਪੋਜੀਸ਼ਨ ਮਿਲਣ ਤੇ ਆਈਪੀਐਸ ਅਫਸਰ ਸ੍ਰੀਮਤੀ ਅਨੀਤਾ ਪੁੰਜ ਡੀ ਜੀ ਵੱਲੋਂ ਸਬ ਇੰਸਪੈਕਟਰ ਰਨਦੀਪ ਕੌਰ ਨੂੰ ਫਿਲੌਰ ਵਿਖੇ ਸਨਮਾਨਿਤ ਕੀਤਾ ਗਿਆ ਹੈ l
ਇੱਥੇ ਜ਼ਿਕਰ ਯੋਗ ਹੈ ਕਿ ਸਬ ਇੰਸਪੈਕਟਰ ਰਣਦੀਪ ਕੌਰ ਖਹਿਰਾ ਜਿੱਥੇ ਕਬੱਡੀ ਵਿੱਚ ਮੱਲਾਂ ਮਾਰ ਰਹੇ ਹਨ l ਅਤੇ ਦੇਸ਼ ਦਾ ਨਾਂਅ ਰੋਸ਼ਨ ਕਰ ਰਹੇ ਹਨ l ਉੱਥੇ ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਆਪਣੀ ਲਗਨ ਅਤੇ ਮਿਹਨਤ ਸਦਕਾ ਮੱਲਾਂ ਮਾਰ ਰਹੇ ਹਨ। ਸਬ ਇੰਸਪੈਕਟਰ ਰਣਦੀਪ ਕੌਰ ਨੂੰ ਸਨਮਾਨਿਤ ਕੀਤੇ ਜਾਣ ਨਾਲ ਜਿੱਥੇ ਉਨਾਂ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਉੱਥੇ ਪਿੰਡ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਹੈ l ਫੋਟੋ :– ਇੰਟਰਨੈਸ਼ਨਲ ਕਬੱਡੀ ਦੀ ਖਿਡਾਰਨ ਸਬ ਇੰਸਪੈਕਟਰ ਰਣਦੀਪ ਕੌਰ ਨੂੰ ਸਨਮਾਨਿਤ ਕਰਦਿਆਂ ਡੀ ਜੀ ਅਨੀਤਾ ਪੁੰਜ ਆਈਪੀਐਸ