ਕਾਦੀਆ 11 ਜੁਲਾਈ, (ਤਾਰੀ ) ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਜੀ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ.ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਅੰਕੁਰ ਕੌਸ਼ਲ ਦੀ ਅਗਵਾਈ ਹੇਠ ਬਲਾਕ ਭਾਮ ਵਿਖ ਵੱਖ-ਵੱਖ ਸਿਹਤ ਕੇਂਦਰਾਂ ਅਤੇ ਪਿੰਡਾਂ ਵਿਖੇ ਵਿਸ਼ਵ ਆਬਾਦੀ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਤੇ ਕੈੰਪ ਲਗਾਏ ਗਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੈਡੀਕਲ ਅਫਸਰ ਡਾਕਟਰ ਮੋਹਪ੍ਰੀਤ ਸਿੰਘ ਨੇ ਦਸਿਆ ਕਿ ਲਗਾਤਾਰ ਵਧਦੀ ਆਬਾਦੀ ਵਿਕਾਸ ਵਿੱਚ ਰੁਕਾਵਟ ਹੈ। ਆਬਾਦੀ ਵਾਧੇ ਕਾਰਨ ਗਰੀਬੀ, ਭੁੱਖਮਰੀ, ਅਨਪੜ੍ਹਤਾ, ਬੇਰੁਜ਼ਗਾਰੀ ਵੀ ਲਗਾਤਾਰ ਵੱਧ ਰਹੀ ਹੈ, ਇਸ ਲਈ ਇਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਫੀਲਡ ਸਟਾਫ ਵਲੋਂ ਵੀ ਲੋਕਾਂ ਨੂ ਅਬਾਦੀ ਦਿਵਸ ਮੌਕੇ ਜਾਗਰੂਕ ਕੀਤਾ ਗਿਆ ਜਿਸ ਵਿੱਚ ਆਬਾਦੀ ਨਿਯੰਤਰਣ ਦੇ ਉਪਾਵਾਂ ਦੀ ਗੱਲ ਕੀਤੀ ਗਈ ਹੈ। ਜ ਗਰੀਬੀ, ਜੱਚਾ-ਬੱਚਾ ਦੀ ਸਿਹਤ, ਲਿੰਗ ਸਮਾਨਤਾ, ਪਰਿਵਾਰ ਨਿਯੋਜਨ, ਮਨੁੱਖੀ ਅਧਿਕਾਰ, ਸੁਰੱਖਿਅਤ ਸੈਕਸ ਲਈ ਗਰਭ ਨਿਰੋਧਕ ਦਵਾਈਆਂ ਦੀ ਵਰਤੋਂ ਵਰਗੀਆਂ ਸਮੱਸਿਆਵਾਂ ਬਾਰੇ ਲੋਕਾਂ ਨਾਲ ਚਰਚਾ ਕੀਤੀ ਗਈ। ਇਸ ਮੌਕੇ ਤੇ ਮੈਡੀਕਲ ਅਫਸਰ ਡਾਕਟਰ ਮੋਹਪ੍ਰੀਤ ਸਿੰਘ,ਬੀਈਈ ਸੁਰਿੰਦਰ ਕੌਰ, ਹਰਪਿੰਦਰ ਸਿੰਘ ਹੈਲਥ ਇੰਸਪੈਕਟਰ, ਸਰਬਜੀਤ ਸਿੰਘ ਮਪਹਵ (ਮ ), ਕੁਲਦੀਪ ਸਿੰਘ (ਮਪਹਵ )ਆਦਿ ਮੌਜੂਦ ਸਨ।