ਕਾਦੀਆਂ 18 ਮਈ (ਸਲਾਮ ਤਾਰੀ)
ਅੱਜ ਕਾਦੀਆਂ ਦੇ ਵੱਖ-ਵੱਖ ਇਲਾਕਿਆਂ ਵਿੱਚ ਯੁਧ ਨਸ਼ਾ ਵਿਰੁੱਧ ਤਹਿਤ ਮੁਹਿੰਮ ਚਲਾਈ ਗਈ ਜਿਸ ਵਿੱਚ ਹਲਕਾ ਇੰਚਾਰਜ ਅਤੇ ਯੋਜਨਾ ਪਲਾਨਿੰਗ ਬੋਰਡ ਦੇ ਚੇਅਰਮੈਨ ਸਰਦਾਰ ਜਗਰੂਪ ਸਿੰਘ ਸੇਖਵਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਇਹ ਮੁਹਿਮ ਪਿੰਡ ਪਗਵਾਂ ਨਾਥਪੁਰ ਅਤੇ ਕਾਲਵਾਂ ਵਿੱਚ ਵਿਸ਼ੇਸ਼ ਤੌਰ ਤੇ ਚਲਾਈ ਗਈ। ਇਸ ਮੌਕੇ ਜਗਰੂਪ ਸਿੰਘ ਸੇਖਵਾ ਨੇ ਕਿਹਾ ਕਿ ਅਸੀਂ ਨਸ਼ਾ ਛੁੜਾਉਣ ਲਈ ਵਚਨਬੱਧ ਹਾਂ ਅਤੇ ਪੰਜਾਬ ਸਰਕਾਰ ਇਸ ਲਈ ਪੂਰਾ ਜ਼ੋਰ ਲਗਾ ਰਹੀ ਹੈ ਪਿੰਡ ਪੱਧਰ ਤੇ ਵੀ ਲੋਕਾਂ ਨੂੰ ਇਸ ਮੁਹਿੰਮ ਦੇ ਤਹਿਤ ਨੌਜਵਾਨਾਂ ਨੂੰ ਸਮਝਾਉਣਾ ਚਾਹੀਦਾ ਹੈ ਅਤੇ ਉਹਨਾਂ ਵਾਸਤੇ ਕਈ ਨਸ਼ਾ ਛੁੜਾਊ ਕੇਂਦਰ ਵੀ ਚਲਾਏ ਜਾ ਰਹੇ ਹਨ।। ਅਸੀਂ ਦੁਬਾਰਾ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨਾ ਹੈ। ਜੇ ਕਿਸੇ ਨੂੰ ਨਸ਼ਾ ਵੇਚਣ ਵਾਲੇ ਬਾਰੇ ਪਤਾ ਲੱਗਦਾ ਹੈ ਤੇ ਉਹ ਜਰੂਰ ਪੁਲਿਸ ਨੂੰ ਸੂਚਨਾ ਦਵੇ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ। ਜਗਰੂਪ ਸਿੰਘ ਸੇਖਵਾ ਨੇ ਕਿਹਾ ਕਿ ਇੱਕ ਬਹੁਤ ਹੀ ਵੱਡਾ ਅਭਿਆਨ ਯੁੱਧ ਨਸ਼ਾ ਵਿਰੁੱਧ ਚਲਾਇਆ ਜਾ ਰਿਹਾ ਹੈ ਜਿਸ ਲਈ ਲੋਕਾਂ ਦਾ ਸਹੀੋਗ ਹੋਣਾ ਬਹੁਤ ਜਰੂਰੀ ਹੈ । ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਦੇ ਪੰਚ ਸਰਪੰਚ ਅਤੇ ਪਿੰਡ ਵਾਸੀ ਹਾਜ਼ਰ ਸਨ।। ਇਸ ਮੌਕੇ ਸੰਕਲਪ ਵੀ ਲਿਆ ਗਿਆ ਕਿ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਮਦਦ ਨਹੀਂ ਕਰਾਂਗੇ ਨਾ ਹੀ ਉਸਨੂੰ ਛੜਾਉਣ ਦੀ ਜਿੰਮੇਵਾਰੀ ਲਵਾਂਗੇ