ਕਾਦੀਆਂ 10 ਜੁਲਾਈ (ਸਲਾਮ ਤਾਰੀ) ਅੱਜ ਏ ਡੀ ਸੀ ਗੁਰਦਾਸਪੁਰ ਨੇ ਅਚਨਚੇਤ ਕਾਦੀਆਂ ਦਾ ਦੋਰਾ ਕੀਤਾ ਅਤੇ ਲੋਕਾਂ ਵਲੋ ਕੀਤੇ ਗਏ ਨਜਾਇਜ਼ ਕਬਜ਼ੀਆਂ ਦਾ ਜਾਈਜ਼ਾ ਲਿਆ ੳਹਨਾਂ ਨੇ ਇਸ ਮੋਕੇ ਛੱਪੜ ਅਤੇ ਪਾਣੀ ਦੇ ਨਿਕਾਸ ਦਾ ਵੀ ਜਾਈਜ਼ਾ ਲਿਆ। ਇਸ ਮੋਕੇ ਏ ਡੀ ਸੀ ਨੇ ਲੋਕਾਂ ਨੂੰ ਚੇਤਾਵਨੀ ਦਿੰਦੀਆਂ ਕਿਹਾ ਕਿ ੳਹ ਛੱਪੜ ਅਤੇ ਨਾਲੇ ਦੇ ੳਪਰ ਨਜਾਈਜ਼ ਕਬਜ਼ੇ ਨਾਂ ਕਰਨ। ੳਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ੳਹ ਖਾਸ ਕਰ ਕੇ ਬਰਸਾਤ ਦੇ ਮੋਸਮ ਵਿੱਚ ਲਫਾਫੇ ਨਾਲੀਆਂ ਵਿੱਚ ਨਾਂ ਸੁਟੱਣ। ਸੀਵਰੇਜ ਦੀ ਸਫਾਈ ਲਈ ਗੱਡੀ ਲੱਗੀ ਹੋਈ ਹੈ ਪਰ ਲਫਾਫੀਆਂ ਕਰ ਕਟੇ ਸਫਾਈ ਵਿੱਚ ਮੁਸ਼ਕਿਲ ਆ ਰਹੀ ਹੈ। ੳਹਨਾਂ ਕਿਹਾ ਕਿ ਛੱਪੜ ਨੂੰ ਹੋਰ ਡੂੰਗਾ ਕੀਤਾ ਜਾਵੇਗਾ ਅਤੇ ਇਸ ਦੀ ਚਾਰ ਦਿਵਾਰੀ ਕੀਤੀ ਜਾਵੇਗੀ। ਛੱਪੜ ਦੀ ਜਗਾ ਤੇ ਕੋਈ ਕਬਜ਼ਾ ਕਰ ਕੇ ਗੱਰ ਬਣਾੳਂਦਾ ਹੈ ਤਾਂ ੳਹ ਤੁਰੰਤ ਤੋੜ ਦਿੱਤਾ ਜਾਵੇਗਾ। ਇਸ ਮੋਕੇ ੳਹਨਾਂ ਨਾਲ ਈ ੳ ਕਾਦੀਆਂ ਅਤੇ ਨਗਰ ਕੋਂਸਲ ਸਟਾਫ ਹਾਜ਼ਰ ਸੀ।
ਜਲਦੀ ਹੀ ਕਾਦੀਆਂ ਵਿੱਖੇ ਨਜਾਇਜ਼ ਕਬਜ਼ੇ ਹਟਾਏ ਜਾਣਗੇ-ਏ ਡੀ ਸੀ
Date: